ਚੰਡੀਗੜ੍ਹ, 11 ਅਕਤੂਬਰ
ਕਪਿਲ ਸ਼ਰਮਾ ਸ਼ੋਅ ਦੇ ਬੰਦ ਹੋਣ ਦੇ ਤਕਰੀਬਨ ਮਹੀਨੇ ਬਾਅਦ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਇਸ ਟੀਵੀ ਸ਼ੋਅ ’ਚ ਹਿੱਸਾ ਲੈਣ ਖ਼ਿਲਾਫ਼ ਪਾਈ ਜਨਹਿੱਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਇਸ ਰਿੱਟ ਪਟੀਸ਼ਨ ’ਤੇ ਉਹ ਮੈਰਿਟ ਦੇ ਆਧਾਰ ’ਤੇ ਫ਼ੈਸਲਾ ਨਹੀਂ ਕਰ ਰਹੀ ਸੀ।