ਮੁੰਬਈ,— ਭਾਰਤ ਦੇ ਚੋਟੀ ਦੇ ਜੂਨੀਅਰ ਬੈਡਮਿੰਟਨ ਖਿਡਾਰੀ ਅਤੇ 6ਵਾਂ ਦਰਜਾ ਪ੍ਰਾਪਤ ਲਕਸ਼ੇ ਸੇਨ ਅੱਜ ਇੱਥੇ 20,000 ਡਾਲਰ ਇਨਾਮੀ ਰਾਸ਼ੀ ਦੇ ਟਾਟਾ ਓਪਨ ਇੰਡੀਆ ਇੰਟਰਨੈਸ਼ਨਲ ਬੈਡਮਿੰਟਨ ਚੈਲੰਜ ਦੇ ਪੁਰਸ਼ ਸਿੰਗਲ ਫਾਈਨਲ ‘ਚ ਥਾਈਲੈਂਡ ਦੇ ਗੈਰ ਦਰਜਾ ਪ੍ਰਾਪਤ ਥਾਮਾਸਿਨ ਤੋਂ ਹਾਰ ਗਏ।
ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ‘ਚ ਸਾਬਕਾ ਰਾਸ਼ਟਰੀ ਚੈਂਪੀਅਨ ਸੌਰਵ ਵਰਮਾ ਨੂੰ ਹਰਾਉਣ ਵਾਲੇ ਥਾਮਾਸਿਨ ਨੇ 80 ਮਿੰਟ ਤੱਕ ਚਲੇ ਮੁਕਾਬਲੇ ਦੇ ਪਹਿਲੇ ਗੇਮ ‘ਚ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਸੇਨ ਨੂੰ 15-21, 21-14, 21-19 ਨਾਲ ਹਰਾਇਆ। ਇਸ ਤੋਂ ਪਹਿਲਾਂ ਮਹਿਲਾ ਸਿੰਗਲ ਦੇ ਇਕ ਤਰਫਾ ਫਾਈਨਲ ਮੁਕਾਬਲੇ ‘ਚ ਅੱਠਵਾਂ ਦਰਜਾ ਪ੍ਰਾਪਤ ਸ਼ਿਵਾਨੀ ਗਾਡੇ ਨੇ ਕੁਆਲੀਫਾਇਰ ਰੀਆ ਮੁਖਰਜੀ ਨੂੰ ਸਿੱਧੇ ਗੇਮ ‘ਚ 21-12, 23-21 ਨਾਲ ਹਰਾਇਆ। ਇਹ ਮੁਕਾਬਲਾ 40 ਮਿੰਟ ਤੱਕ ਚਲਿਆ।