ਦੋਹਾ, 4 ਜਨਵਰੀ
ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਵਾਪਸੀ ਕਰਦਿਆਂ ਕਤਰ ਓਪਨ ਦੇ ਦੂਜੇ ਗੇੜ ਵਿਚ ਬੁੱਧਵਾਰ ਨੂੰ ਹੰਗਰੀ ਦੇ ਮਾਰਟਿਨ ਫੁਕਸੋਵਿਕਸ ਨੂੰ ਸਖਤ ਮੁਕਾਬਲੇ ਵਿਚ ਹਰਾ ਦਿੱਤਾ ਹੈ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਯੋਕੋਵਿਚ ਨੇ ਦੁਨੀਆਂ ਦੇ 36ਵੇਂ ਨੰਬਰ ਦੇ ਖਿਡਾਰੀ ਨੂੰ 4-6, 6-4, 6-1 ਨਾਲ ਹਰਾ ਦਿੱਤਾ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੰਨਿਆ ਕਿ ਮਾਰਟਿਨ ਜਿੱਤ ਦੇ ਕਾਫੀ ਕਰੀਬ ਸੀ। ਦੋ ਵਾਰ ਦੇ ਕਤਰ ਓਪਨ ਚੈਂਪੀਅਨ ਸਰਬੀਆ ਦੇ ਇਸ ਧੁਨੰਤਰ ਖਿਡਾਰੀ ਨੇ ਕਿਹਾ ਕਿ ਪਹਿਲੇ ਦੋ ਸੈੱਟਾਂ ਵਿਚ ਮਾਰਟਿਨ ਬੇਹੱਦ ਵਧੀਆ ਖਿਡਾਰੀ ਸੀ ਪਰ ਆਖ਼ਰੀ ਸੈੱਟ ਵਿਚ ਉਹ ਆਪਣੀ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਿਆ। ਹੁਣ ਕੁਆਰਟਰ ਫਾਈਨਲ ਵਿਚ ਜੋਕੋਵਿਚ ਦੀ ਟੱਕਰ ਪੰਜਵਾਂ ਦਰਜਾ ਨਿਕੋਸਲ ਬਾਸਿਲਾਸ਼ਵਿਲੀ ਦੇ ਨਾਲ ਹੋਵੇਗੀ। ਜਾਰਜੀਆ ਦੇ ਬਾਸਿਲਾਸ਼ਾਵਿਲੀ ਨੇ 2018 ਦੇ ਉਪ ਜੇਤੂ ਆਂਦਰੇ ਰੁਬਲੋਵ ਨੂੰ 6-3, 6-4 ਦੇ ਨਾਲ ਹਰਾ ਦਿੱਤਾ ਹੈ।