ਕੌਣ ਸੀ ਇਹ ਹੁਸੀਨਾਂ। ਮੁਗ਼ਲ ਸ਼ਹਿਨਸ਼ਾਹ ਔਰੰਗਜੇਬ ਦੀ ਦਸਾਂ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਸ਼ਹਿਜ਼ਾਦੀ ਸੀ। ਹਸਨ ਦੀ ਗੱਲ ਕਰੀਏ ਸ਼ਾਹ ਪਰੀ ਦੀ ਭੈਣ ਸੀ। ਔਰੰਗਜੇਬ ਨੇ ਉਹਨੰ ਸਾਰੀ ਜ਼ਿੰਦਗੀ ਕੈਦ ਵਿੱਚ ਹੀ ਰੱਖਿਆ ਸੀ ਮਤੇ ਕਿਸੇ ਹੁਸਨ ਇਸ਼ਕ ਦੇ ਚੋਸ ਰ ਨੂੰ ਉਹਦੀ ਭਿਣਕ ਨਾ ਪੈ ਜਾਵੇ। ਇਸੇ ਕਰਕੇ ਔਰੰਗਜੇਬ ਨੇ ਉਹਨੂੰ ਸ਼ਾਦੀ ਨਹੀਂ ਕਰਨ ਦਿੱਤੀ। ਜਿਸ ਕਿਲੇ ਵਿੱਚ ਔਰੰਗਜੇਬ ਨੇ ਆਪਣੇ ਵਾਲਦ ਸ਼ਾਹਜਹਾਨ ਨੂੰ ਕੈਦ ਰੱਖਿਆ ਸੀ, ਉਸੇ ਕਿੱਲੇ ਵਿੱਚ ਜਿਹਬੁਨ ਨਿਸ਼ਾ ਨੂੰ ਕੈਦ ਵਿੱਚ ਰੱਖਿਆ ਸੀ। ਮਰਨ ਤੋਂ ਪਹਿਲਾਂ ਉਹਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਇਹ ਸ਼ੇਅਰ ਮੇਰੇ ਮਜ਼ਾਰ ਉੱਪਰ ਲਿੱਖ ਦੇਣਾ
‘ਬਰ ਮਜਾਰੇ ਮਾਹ ਗ੍ਰੀਬਾ, ਨੇਹ ਚਰਾਂਗੇ, ਨੇਹ ਗੁਲੇ’
ਭਾਵ ਮੇਰੇ ਮਰਨ ਤੋਂ ਬਾਅਦ ਮੇਰੀ ਕਬਰ ਤੇ ਨਾ ਕੋਈ ਚਿਰਾਗ ਜਗਾਵੇ ਤੇ ਨਾ ਕੋਈ ਫੁੱਲ ਚੜਾਵੇ। ਕਿਉੰਕੇ;
“ਨੇਹ ਪਰੇ ਪ੍ਰਵਾਨਾ ਸੋਜਤ ਨੇਹ ਸਦਾਏ ਬੁਲਬੁਲੇ।”
ਭਾਵ ਚਰਾਗ ਨਾਂ ਹੋਵੇਗਾ ਪ੍ਰਵਾਨੇ ਨਹੀਂ ਆਉਣਗੇ। ਫੁੱਲ ਨਾਂ ਹੋਣਗੇ ਬੁਲਬੁਲਾਂ ਤਰਾਨੇ ਨਹੀਂ ਗਾਉਣ ਗੀਆਂ। ਮੇਰੀ ਸੁੰਨੀ ਜ਼ਿੰਦਗੀ ਨੂੰ ਸੁੰਨੀ ਹੀ ਰਹਿਣ ਦਿਓ।
ਮੇਰਾ ਖਿਆਲ ਹੈ ਕਿ ਔਰੰਗਜੇਬ ਨੇ ਇਸ ਲਈ ਵੀ ਜਿਹਬੁਨ ਨਿਸ਼ਾ ਗੁਰੂ ਗੋਬਿੰਦ ਸਿੱਘ ਜੀ ਦੀ ਮੁਰੀਦ ਸੀ। ਜਿਹਬੁਨ ਨਿਸ਼ਾ ਨੇ ਆਪਣੇ ਬਾਪ ਨੂੰ ਕਿਹਾ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਐਰਾ ਗੈਰਾ ਇਨਸਾਨ ਨਹੀਂ ਹੈ ਉਹ ਬਹੁਤ ਹੀ ਬਹਾਦਰ ਹੈ, ਉਹਦੇ ਬਹੁਤ ਹੀ ਭਾਰੇ ਮਨਸੂਬੇ ਹਨ।
ਜੇਬੁਨਿ਼ਸ਼ਾ ਆਖਦੀ, “ਸੁਣ ਬਾਪ ਹਮਾਰੇ. ਇਹ ਆਇਆ ਗੁਰੂ ਹਜ਼ੂਰ ਥੀਂ, ਲੈ ਮਨਸਬ ਭਾਰੇ । ਇਹ ਪੰਥ ਕਰੇਗਾ ਖ਼ਾਲਸਾ, ਸਭ ਕੇਸਾਂ ਧਾਰੇ । ਤੂੰ ਕਰੇਂ ਅਦਾਵਤ, ਗੁਰੂ ਨਾਲ, ਮਤ ਬਾਜ਼ੀ ਹਾਰੇ”
ਹਾਫਿਜ ਮਹਿਮੂਦ ਸ਼ੀਰਾਨੀ ਮੁਕਬਲ ਦੀ ਲਿਖਤ ‘ਜੰਗਨਾਮਾ’ ਵਿੱਚੋਂ
ਮਲਕੀਤ ਸਿੱਧੂ ਕੈਨੇਡਾ