ਸਟਾਰ ਨਿਊਜ਼:-ਪਿੰਡ ਸੇਖਾ ਕਲਾਂ  ਦਾ ਨਾਮ ਕਨੇਡਾ ਦੀ ਪਾਰਲੀਮੈਂਟ ਵਿੱਚ ਲਿਖਿਆਂ ਗਿਆ  ਜਦ ਪਿੰਡ ਦੇ ਜੰਮਪਲ ਤੇ ਅੱਜ ਕੱਲ ਕਨੇਡਾ ਦੇ ਵਸਨੀਕ ਬਲਜਿੰਦਰ ਸੇਖਾ ਲਈ ਪਾਰਲੀਮੈਟ ਵਿੱਚ ਮੈਂਬਰ ਪਾਰਲੀਮੈਟ ਰੂਬੀ ਸਹੋਤਾ ਨੇ ਸੇਖਾ ਕਲਾਂ ਤੇ ਬਲਜਿੰਦਰ ਸੇਖਾ ਦਾ ਨਾਮ ਵਿਸੇਸ ਤੌਰ ਤੇ ਵਰਨਣ ਕੀਤਾ ਤਾਂ ਸਾਰੀ ਸੰਸਦ ਨੇ ਮੇਜ਼ ਥੱਪ ਥਪਾ ਕੇ ਸ੍ਰੀ ਸੇਖਾ ਦੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ । ਯਾਦ ਰਹੇ 150 ਵੇ ਕਨੇਡਾ ਡੇਅ ਮੌਕੇ ਬਲਜਿੰਦਰ ਸੇਖਾ ਦਾ ਗਾਇਆ ਗੀਤ ਤੇ ਦਿਲਖੁਸ਼ ਥਿੰਦ ਦੇ ਸ਼ੰਗੀਤ ਵਿੱਚ  ਰਚਿਤ ਨਿਵੇਕਲਾ ਗੀਤ ” ਗੋ ਕਨੇਡਾ ”  ਗੀਤ ਨੇ ਪਹਿਲੀ ਵਾਰ ਅੰਗਰੇਜ਼ੀ ਚੈਨਲਾ ਵਿੱਚ ਚੱਲੇ ਗੀਤ ਨੇ ਪੰਜਾਬੀ ਤੇ ਭਾਰਤੀ ਭਾਈਚਾਰੇ ਦਾ ਨਾਮ ਉੱਚਾ ਕੀਤਾ ਸੀ  । ਬੀਤੇ ਦਿਨੀਂ ਟੋਰਾਟੋ ਤੋ ਵਿਸ਼ੇਸ਼ ਤੌਰ ਤੇ ਰਾਜਧਾਨੀ ਓਟਵਾ  ਵਿੱਚ ਪਾਰਲੀਮੈਟ ਪੁੱਜੇ ਕਲਾਕਾਰ  ਬਲਜਿੰਦਰ ਸੇਖਾ ਤੇ ਦਿਲਖੁਸ ਥਿੰਦ ਨੇ ਕਨੇਡਾ ਸਰਕਾਰ ਵੱਲੋਂ ਵਿਸੇਸ ਸਨਮਾਨ ਹਾਸਿਲ ਕੀਤਾ ਸੀ ਪਿੰਡ ਸੇਖਾ ਕਲਾਂ  ਤੇ ਬਲਜਿੰਦਰ ਸੇਖਾ ਦਾ ਨਾਮ ਸਦਾ ਲਈ ਕਨੇਡਾ ਦੀ ਪਾਰਲੀਮੈਂਟ ਵਿੱਚ ਲਿਖਿਆਂ ਗਿਆ। ਆਪਣੇ ਨਿਵੇਕਲੇ ਕੰਮਾਂ ਰਾਂਹੀ ਚਰਚਿੱਤ ਬਲਜਿੰਦਰ ਸੇਖਾ ਨੇ ਦੱਸਿਆ ਕੇ ਉਹ ਭਾਈਚਾਰੇ ਦੇ ਸਹਿਯੋਗ ਨਾਲ ਦੇਸ਼ ਤੇ ਪੰਜਾਬੀ ਦੀ ਸਦਾ ਸੇਵਾ ਕਰਦੇ ਰਹਿਣਗੇ । ਜਲਦੀ ਹੀ ਉਹ ਕੁਝ ਨਿਵੇਕਲਾ ਪੇਸ਼ ਕਰਨ ਜਾ ਰਹੇ ਹਨ ।ਉਹਨਾ ਭਾਈਚਾਰੇ ,ਸਰਕਾਰ ,ਕਨੇਡੀਅਨ ਮੀਡੀਏ ਦਾ ਧੰਨਵਾਦ ਕੀਤਾ। ਇਸ ਖ਼ਬਰ ਨਾਲ  ਭਾਈਚਾਰੇ ਵਿੱਚ ਫਿਰ ਤੋ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ । ਉਹਨਾ ਦੇ ਜੱਦੀ ਪਿੰਡ ਸੇਖਾ ਕਲਾਂ ਵਿੱਚ ਬਲਜਿੰਦਰ ਸੇਖਾ ਦੇ ਪਰੀਵਾਰ ਤੇ ਨਜਦੀਕੀ ਰਿਸ਼ਤੇਦਾਰਾਂ ਨੇ ਸੇਖਾ ਕਲਾਂ ਵਿੱਚ ਕਰਨੈਲ ਸਿੰਘ ਸਰਾ ਦੇ ਘਰ  ਪੁੱਜ ਕੇ ਵਧਾਈਆਂ ਦਿੱਤੀਆਂ । ਡਾਕਟਰ ਰਾਜਦੁਲਾਰ ਸਿੰਘ ,ਗਗਨਦੀਪ ਸਿੰਘ ਸਿੱਧੂ ਕੰਵਰਜੋਤ ਸਿੰਘ ਸਿੱਧੂ  ,ਸਰਪੰਚ ਗੁਰਮੀਤ ਸਿੰਘ ,ਮਾਸਟਰ ਜਗਰੂਪ ਬੰਬੀਹਾ ,ਹਰਦੀਸ਼ ਸਿੱਧੂ ,ਮਾਸਟਰ ਗੁਰਦੁਲਾਰ ਸਿੰਘ ,ਪੰਿਡਤ ਕਸਤੂਰੀ ਲਾਲ ,ਡਾਕਟਰ ਰਾਜਦੁਲਾਰ ਸਿੰਘ ,ਮੱਖਣ ਬਰਾੜ ਮੱਲਕੇ ,ਸਰਪੰਚ ਸਰਬਜੀਤ ਬਰਾੜ ਵੈਰੋਕੇ ,,ਸਰਪੰਚ ਗੁਰਬਚਨ ਸਿੰਘ ਸਮਾਲਸਰ ,ਵੀਰਪਾਲ ਸਮਾਲਸਰ ,ਸਰਪੰਚ ਕੁਲਦੀਪ ਸਿੰਘ ਬਰਾੜ ਮੱਲਕੇ  ਮਾæਗੁਰਦੇਵ ਸਿੰਘ ਮੱਲਕੇ ,ਭੋਲਾ ਭੱਠੇ ਵਾਲਾ ,ਨਿੰਦੀ ਤੇ ਪੰਮਾ ਟੇਲਰ ,ਬਲਦੇਵ ਸਿੰਘ ਪ੍ਰਧਾਨ ,ਸਤਪਾਲ ਸੇਖਾ ਸਰਪੰਚ ਤੇ ਪੰਚਾਇਤ ਸੇਖਾ ਕਲਾਂ ,ਕਲੱਬਾਂ ਸਾਮਿਲ ਹਨ ।ਉਹਨਾ ਦੇ ਪਰੀਵਾਰਿਕ ਮੈਂਬਰ ਗੁਰਪੀਤ ਗੋਪੀ  ਨੇ ਦੱਸਿਆ ਬਲਜਿੰਦਰ ਸੇਖਾ ਜਲਦੀ ਆਪਣੀ ਜਨਮ ਭੂਮੀ ਨੂੰ ਸਜਦਾ ਕਰਨ ਸੇਖਾ ਕਲਾਂ ਆਉਣਗੇ।