ਚੰਡੀਗੜ੍ਹ, ਸੂਬਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਸੰਗਰੂਰ ਵਿੱਚ ਜੱਦੀ ਪਿੰਡ ਕਕਰਾਲਾ ਦੇ ਵਿਕਾਸ ਲੀ ਇੱਕ ਗ੍ਰਾਂਟ ਜਾਰੀ ਕੀਤੀ।

ਬਾਜਵਾ ਤੇ ਸਿੱਧੂ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਕੁਝ ਵੀ ਸਹੀ ਨਹੀਂ ਚੱਲ ਰਿਹਾ। ਪਰ ਬਾਜਵਾ ਨੇ ਇਹ ਗੱਲ ਯਕੀਨੀ ਬਣਾਈ ਕਿ ਪੰਜਾਬ ਭਵਨ ਵਿਖੇ ਇੱਕ ਪ੍ਰੋਗਰਾਮ ਜ਼ਰੂਰ ਕੀਤਾ ਜਾਵੇ ਤੇ ਨਾਲ ਹੀ ਫ਼ੋਟੋਆ ਵੀ ਖਿੱਚੀਆ ਜਾਣ।ਬਾਜਵਾ ਨੇ ਸਿੱਧੂ ਨੂੰ 54.75 ਲੱਕ ਦਾ ਇੱਕ ਚੈੱਕ ਦਿੱਤਾ ਤੇ ਨਾਲ ਹੀ ਵਾਅਦਾ ਵੀ ਕੀਤਾ ਕਿ 1 ਕਰੋੜ ਰੁਪਏ ਹੋਰ ਸੀਵਰੇਜ ਦੀਆਂ ਸਮੱਸਿਆ ਨੂੰ ਠੀਕ ਕਰਨ ਲਈ ਜਾਰੀ ਕੀਤੇ ਜਾਣਗੇ।

ਸਿੱਧੂ ਕਈ ਵਾਰ ਬਾਜਵਾ ਉੱਤੇ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਮੁੱਦੇ ਨੂੰ ਲੈ ਕੇ ਹਮਲਾ ਕਰ ਚੁੱਕੇ ਹਨ। ਜਦੋਂ ਪ੍ਰੋਗਰਾਮ ਖ਼ਤਮ ਹੋਇਆ ਤਾਂ ਬਾਜਵਾ ਨੇ ਕਿਹਾ ਕਿ ਮੈਂ ਸਿੱਧੂ ਨੂੰ ਕਹਿ ਦਿੱਤਾ ਹੈ ਕਿ,” ਤੁਸੀਂ ਪਾਕਿਸਤਾਨ ਜਾ ਕੇ ਬਾਜਵਾ ( ਪਾਕਿਸਤਾਨ ਫ਼ੌਜ ਚੀਫ਼ ) ਨੂੰ ਜੱਫੀ ਪਾਈ ਸੀ, ਪਰ ਇਹ ਬਾਜਵਾ ਤੁਹਾਡਾ ਕੋਈ ਨੁਕਸਾਨ ਨਹੀਂ ਕਰੇਗਾ ਸਗੋਂ ਤੁਹਾਡੇ ਲਈ ਫ਼ਾਇਦੇਮੰਦ ਹੀ ਸਾਬਿਤ ਹੋਵੇਗਾ।

ਤ੍ਰਿਪਤ ਬਾਜਵਾ ਦਾ ਸ਼ਾਇਦ ਇਹ ਮੰਤਰਾ ਹੈ ਕਿ ਜਦੋਂ ਕੋਈ ਕੰਮ ਕੀਤਾ ਹੀ ਹੈ ਤਾਂ ਉਸਨੁੂੰ ਦਿਖਾ ਕੇ ਹੀ ਕਰੋ।