ਚੰਡੀਗੜ•, 19 ਫਰਵਰੀ : 
ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਸੂਬੇ ਦੇ ਸਮੂੰਹ ਡਿਪਟੀ ਕਮਿਸ਼ਨਰਜ਼ ਕਮ ਜ਼ਿਲ•ਾ ਚੋਣ ਅਫ਼ਸਰਾਂ ਅਤੇ ਚੋਣ ਤਹਿਸੀਲਦਾਰਾਂ ਨੂੰ ਮਿਤੀ 2 ਮਾਰਚ 2019 ਅਤੇ 3 ਮਾਰਚ 2019 ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸੂਬੇ ਦੇ ਸਾਰੇ ਪੋਲਿੰਗ ਬੁਥਾਂ ਉਤੇ ਵਿਸ਼ੇਸ਼ ਵੋਟਰ ਵੈਰੀਫੀਕੇਸ਼ਨ ਅੇਂਡ ਇਨਫਰਮੇਸ਼ਨ (ਵੀ.ਵੀ.ਆਈ.ਪੀ.)ਸਬੰਧੀ ਕੈਪ ਲਗਾਉਣ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਚੋਣ ਕਮਿਸ਼ਨ ਭਾਰਤ ਵੱਲੋਂ ਸੂਬੇ ਦੇ ਸਾਰੇ ਪੋਲਿੰਗ ਬੁਥਾਂ ਉਤੇ ਵਿਸ਼ੇਸ਼ ਵੋਟਰ ਵੈਰੀਫੀਕੇਸ਼ਨ ਅੇਂਡ ਇਨਫਰਮੇਸ਼ਨ (ਵੀ.ਵੀ.ਆਈ.ਪੀ.) ਕੈਪ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਕੋਈ ਯੋਗ ਵਿਅਕਤੀ ਜੋ ਕਿ ਵੋਟਰ ਵਜੋਂ ਨਾਮ ਦਰਜ ਕਰਵਾਉਣ ਤੋਂ ਰਹਿ ਗਿਆ ਹੈ ਉਹ ਆਪਣਾ ਨਾਮ ਵੋਟਰ ਸੁਚੀ ਵਿੱਚ ਦਰਜ ਕਰਵਾ ਸਕੇ। 
ਬੁਲਾਰੇ ਨੇ ਦੱਸਿਆ ਕਿ ਇਹ ਕੈਪ ਮਿਤੀ 2 ਮਾਰਚ 2019 ਅਤੇ 3 ਮਾਰਚ 2019 ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸੂਬੇ ਦੇ ਸਾਰੇ ਪੋਲਿੰਗ ਬੁਥਾਂ ਉਤੇ ਲਗਾਇਆ ਜਾਵੇਗਾ Àਤੇ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਸਬੰਧਤ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।