28 ਫਰਵਰੀ 2019 ਤੱਕ ਤਬਾਦਲੇ ਅਤੇ ਤਾਇਨਾਤੀਆਂ ਮੁਕੰਮਲ ਕਰਨ ਦੇ ਹੁਕਮ
ਚੰਡੀਗੜ•, 31 ਜਨਵਰੀ : ਚੋਣ ਕਮਿਸ਼ਨ ਭਾਰਤ ਵੱਲੋਂ ਆਮ ਚੋਣਾਂ 2019 ਦੇ ਮੱਦੇਨਜ਼ਰ ਅਧਿਕਾਰੀਆਂ ਦੇ ਤਬਾਦਲੇ ਅਤੇ ਤਇਨਾਤੀਆਂ ਸਬੰਧੀ ਹੁਕਮ ਜਾਰੀ ਕਰ ਪੰਜਾਬ ਸਰਕਾਰ ਨੂੰ ਭੇਜ ਦਿੱਤੇ ਹਨ । ਜਾਰੀ ਹੁਕਮਾਂ ਅਨੁਸਾਰ 28 ਫਰਵਰੀ 2019 ਤੱਕ ਤਬਾਦਲੇ ਅਤੇ ਤਾਇਨਾਤੀਆਂ ਦਾ ਕੰਮ ਸਬੰਧਤ ਰਾਜ ਸਰਕਾਰ ਵੱਲੋਂ ਮੁਕੰਮਲ ਕਰ ਲਿਆ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਇਨ•ਾਂ ਹੁਕਮਾਂ ਅਨੁਸਾਰ ਜਿਹੜੇ ਅਧਿਕਾਰੀ ਚੋਣਾਂ ਦੇ ਕੰਮ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ ਉਨਾ ਨੂੰ ਆਪਣੇ ਆਪਣੇ ਗ੍ਰਹਿ ਜ਼ਿਲ•ੇ ਵਿੱਚ ਤਾਇਨਾਤ ਨਾ ਕੀਤਾ ਜਾਵੇ ਅਤੇ ਬੀਤੇ ਲੰਮੇ ਸਮੇਂ ਤੋਂ ਇਕ ਹੀ ਜ਼ਿਲ•ੇ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਵੀ ਬਦਲ ਦਿੱਤਾ ਜਾਵੇ।
ਉਨ•ਾਂ ਕਿਹਾ ਕਿ ਕਮਿਸ਼ਨ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਜਿਨ•ਾਂ ਅਧਿਕਾਰੀਆ ਦੇ ਮੌਜੂਦਾ ਨਿਯੁਕਤੀ ਸਥਾਨ ‘ਤੇ ਤਿੰਨ ਸਾਲ 31 ਮਈ 2019 ਨੂੰ ਪੂਰੇ ਹੋਣੇ ਹਨ ਉਨ•ਾ ਨੂੰ ਵੀ ਬਦਲ ਦਿੱਤਾ ਜਾਵੇ।
ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਇਨ•ਾਂ ਹੁਕਮਾਂ ਨੂੰ ਲਾਗੂ ਕਰਨ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਜ਼ਿਲ•ਾ ਚੋਣ ਅਫਸਰ/ਰਿਟਰਨਿੰਗ ਅਫਸਰ/ ਏ.ਆਰ.ਓ/ ਪੁਲਿਸ ਇੰਸਪੈਕਟਰ/ਸਬ ਇੰਸਪੈਕਟਰ ਅਤੇ ਇਸ ਤੋਂ ਉਪਰਲੇ ਅਹੁਦੇ ‘ਤੇ ਤਾਇਨਾਤ ਅਧਿਕਾਰੀ ਆਪਣੇ ਗ੍ਰਹਿ ਜ਼ਿਲ•ੇ ਵਿੱਚ ਤਾਇਨਾਤ ਨਾ ਹੋਵੇ ਅਤੇ ਨਾ ਹੀ ਉਹ 31 ਮਈ 2017 ਤੋਂ ਪਹਿਲਾਂ ਹੋਈ ਕਿਸੇ ਵੀ ਆਮ ਚੋਣ/ ਜ਼ਿਮਨੀ ਚੋਣ ਦੌਰਾਨ ਮੌਜੂਦਾ ਡਿਊਟੀ ਸਥਾਨ ਵਾਲੇ ਵਿਧਾਨ ਸਭਾ ਹਲਕੇ/ਜ਼ਿਲ•ੇ ਵਿੱਚ ਤਾਇਨਾਤ ਰਿਹਾ ਹੋਵੇ।
ਡਾ. ਰਾਜੂ ਇਹ ਹੁਕਮ ਵਿਸ਼ੇਸ਼ ਚੋਣ ਡਿਊਟੀ ਨਿਭਾਅ ਰਹੇ ਅਧਿਕਾਰੀ ਜਿਵੇਂ ਕਿ ਜ਼ਿਲ•ਾ ਚੋਣ ਅਫਸਰ,ਵਧੀਕ ਜ਼ਿਲ•ਾ ਚੋਣ ਅਫ਼ਸਰ, ਆਰ.ਓ/ਏ.ਆਰ.ਓ.,ਈ.ਆਰ.ਓ/ਏ.ਈ.ਆਰ.ਓ, ਚੋਣ ਨਾਲ ਸਬੰਧਤ ਕੰਮ ਲਈ ਤਾਇਨਾਤ ਨੋਡਲ ਅਫਸਰ, ਜ਼ਿਲ•ੇ ਦੇ ਅਧਿਕਾਰੀ ਜਿਵੇਂ ਕਿ ਏ.ਡੀ.ਐਮ/ਐਸ.ਡੀ.ਐਮ.,ਡਿਪਟੀ ਕੁਲੈਕਟਰ/ਜੁਆਇੰਟ ਕੁਲ਼ੈਕਟਰ, ਤਹਿਸੀਲਦਾਰ , ਬਲਾਕ ਵਿਕਾਸ ਅਫਸਰ ਅਤੇ ਇਨ•ਾਂ ਅਹੁਦਿਆਂ ਦੇ ਬਰਾਬਰ ਦੇ ਅਹੁਦੇ ‘ਤੇ ਤਾਇਨਾਤ ਅੀਧਕਾਰੀਆਂ ਤੇ ਲਾਗੂ ਹੋਣਗੇ।
ਇਸੇ ਤਰ•ਾਂ ਇਹ ਹੁਕਮ ਪੁਲਿਸ ਅਧਿਕਾਰੀ ਜਿਵਂੇ ਕਿ ਰੇਂਜ ਆਈ.ਜੀ.,ਡੀ.ਆਈ.ਜੀ., ਸਟੇਟ ਆਰਮਡ ਪੁਲਿਸ ਦੇ ਕਮਾਂਡਰ,ਐਸ.ਐਸ.ਪੀ.,ਐਸ.ਪੀ., ਵਧੀਕ ਐਸ.ਪੀ. ਤਹਿਸੀਲ ਪੁਲਿਸ ਮੁਖੀ, ਐਸ.ਐਚ.ਓ.,ਇੰਸਪੈਕਟਰ, ਸਬ ਇੰਸਪੈਕਟਰ,ਆਰ.ਆਈ.,ਸਾਰਜੇਂਟ ਮੇਜਰ ਅਤੇ ਇਸ ਦੇ ਬਰਾਬਰ ਦੇ ਸਾਰੇ ਅਧਿਕਾਰੀਆਂ ਤੇ ਵੀ ਲਾਗੂ ਹੋਣਗੇ।
ਉਨਾਂ ਕਿਹਾ ਕਿ ਅਧਿਕਾਰੀਆਂ ਦਾ ਡਿਊਟੀ ਸਥਾਨ ‘ਤੇ ਤਾਇਨਾਤੀ ਦਾ ਤਿੰਨ ਸਾਲ ਸਮਾਂ ਕੈਲਕੂਲੇਟ ਕਰਨ ਸਮੇਂ ਪਦ ਉਨਤੀ ਦੇ ਸਮੇਂ ਨੂੰ ਵੀ ਵਿੱਚ ਹੀ ਗਿਣਨਾ ਹੈ।ਇਸ ਤੋਂ ਇਲਾਵਾ ਜਿਨ•ਾਂ ਅਧਿਕਾਰੀਆਂ ਦ ਸੇਵਾ ਮੁਕਤੀ ਵਿੱਚ 6 ਮਹੀਨੇ ਦਾ ਸਮਾ ਬਕਾਇਆ ਰਹਿੰਦਾ ਹੈ ਉਨ•ਾਂ ਦੀ ਚੋਣ ਡਿਊਟੀ ਨਹੀਂ ਲਗਾਈ ਜਾਵੇਗੀ,ਜਿਨ•ਾ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਲੰਬਿਤ ਹਨ ਜਾਂ ਜਿਨ•ਾਂ ਨੁੰ ਨੌਕਰੀ ਵਿਚ ਐਕਸਟੈਨਸ਼ਨ ਦਿੱਤੀ ਗਈ ਹੈ, ਉਨ•ਾ ਨੂੰ ਚੋਣ ਅਮਲ ਵਿੱਚ ਸ਼ਾਮਲ ਨਾ ਕੀਤਾ ਜਾਵੇ।
ਇਹ ਹੁਕਮ ਰਾਜ ਦੇ ਮੁੱਖ ਦਫਤਰ ਅਤੇ ਮੁੱਖ ਚੋਣ ਅਫ਼ਸਰ ਦੇ ਦਫਤਰ ਵਿੱਚ ਤਾਇਨਾਤ ਅਧਿਕਾਰੀਆਂ ਤੇ ਲਾਗੂ ਨਹੀਂ ਹੋਣਗੇ ਅਤੇ ਚੋਣ ਅਮਲ ਵਿੱਚ ਸ਼ਾਮਲ ਸਾਰੇ ਅਧਿਕਾਰੀ ਨਾਮਜਦਗੀ ਪੱਤਰ ਦਾਖਲ ਕਰਨ ਦੀ ਮਿਤੀ ਤੋਂ ਦੋ ਦਿਨ ਬਾਅਦ ਇਹ ਘੋਸ਼ਣਾ ਪੱਤਰ ਭਰ ਕੇ ਸਬੰਧਤ ਜ਼ਿਲ•ਾ ਚੋਣ ਅਫਸਰ ਨੂੰ ਦੇਣਗੇ ਕਿ ਚੋਣ ਲੜ ਰਹੇ ਜਾਂ ਰਾਜ/ਜ਼ਿਲ•ੇ ਦੀਆਂ ਪ੍ਰਮੁੱਖ ਸਿਆਸੀ ਸ਼ਖਸ਼ੀਅਤਾਂ ਵਿੱਚੋਂ ਕਿਸੇ ਇਕ ਦਾ ਵੀ ਨੇੜਲਾ ਰਿਸ਼ਤੇਦਾਰ ਨਹੀਂ ਹਾਂ ਅਤੇ ਨਾ ਹੀ ਮੇਰੇ ਖ਼ਿਲ਼ਾਫ਼ ਕਿਸੇ ਵੀ ਅਦਾਲਤ ਵਿੱਚ ਕੋਈ ਫੌਜਦਾਰੀ ਕੇਸ ਲੰਬਿਤ ਹੈ ।