ਕੋਚੀ— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਸਪਾਟ ਫਿਕਸਿੰਗ ਮਾਮਲੇ ਤੋਂ ਬਰੀ ਹੋਣ ਦੇ ਬਾਅਦ ਮੈਦਾਨ ‘ਤੇ ਵਾਪਸੀ ਕੀਤੀ ਹੈ। ਚਾਰ ਸਾਲਾਂ ਬਾਅਦ ਮੈਦਾਨ ‘ਤੇ ਵਾਪਸੀ ਕਰਨ ਵਾਲੇ ਸ਼੍ਰੀਸੰਥ ਨੇ ਮਲਯਾਲਮ ਫਿਲਮ ਉਦਯੋਗ ਦੇ ਮੈਂਬਰਾਂ ਨਾਲ ਇਕ ਨੁਮਾਇਸ਼ੀ ਮੈਚ ਖੇਡਿਆ। ਸ਼੍ਰੀਸੰਥ ਨੇ ਮੰਗਲਵਾਰ ਨੂੰ ਨੁਮਾਇਸ਼ੀ ਮੈਚ ਖੇਡਣ ਉਤਰੀ ਪਲੇਬੈਕ ਸਿੰਗਰਸ-ਇਲੈਵਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਪ੍ਰੋਡਿਊਸਰ ਇਲੈਵਨ ਦੇ ਖਿਲਾਫ ਮੈਚ ਖੇਡਿਆ। ਇਸ ਮੈਚ ‘ਚ ਸ਼੍ਰੀਸੰਥ ਨੇ ਬੱਲੇਬਾਜ਼ੀ ਦੀ ਸ਼ੁਰੂਆਤੀ ਕੀਤੀ ਅਤੇ ਚੰਗੀ ਬੱਲੇਬਾਜ਼ੀ ਵੀ ਕੀਤੀ।
ਕੇਰਲ ਹਾਈ ਕੋਰਟ ਨੇ ਹਾਲ ਹੀ ‘ਚ ਬੀ.ਸੀ.ਸੀ.ਆਈ. ਨੂੰ ਉਸ ‘ਤੇ ਲੱਗੀ ਪਾਬੰਦੀ ਹਟਾਉਣ ਦਾ ਹੁਕਮ ਦਿੱਤਾ ਸੀ। ਪਰ ਬੋਰਡ ਨੇ ਅਦਾਲਤ ਦੇ ਵੱਡੇ ਬੈਂਚ ਦੇ ਸਾਹਮਣੇ ਇਸ ਦੇ ਖਿਲਾਫ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਸੰਥ ਨੇ ਕੌਮੀ ਝੰਡਾ ਲਹਿਰਾਇਆ ਅਤੇ ਉਨ੍ਹਾਂ ਨੂੰ ਮੈਚ ਤੋਂ ਪਹਿਲਾਂ ਇਕ ਗੁਲਦਸਤਾ ਵੀ ਭੇਂਟ ਕੀਤਾ ਗਿਆ।