ਚੰਡੀਗੜ੍ਹ, 2 ਨਵੰਬਰ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਮੌਕੇ 4 ਨਵੰਬਰ ਨੂੰ ਤਿੰਨ ਘੰਟਿਆਂ ਸ਼ਾਮ ਸਾਢੇ 6 ਵਜੇ ਤੋਂ ਰਾਤ ਸਾਢੇ 9 ਵਜੇ ਤਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਜਸਟਿਸ ਏ ਕੇ ਮਿੱਤਲ ਅਤੇ ਅਮਿਤ ਰਾਵਲ ਦੇ ਡਿਵੀਜ਼ਨ ਬੈਂਚ, ਜੋ ਪਟਾਕਿਆਂ ਨਾਲ ਫੈਲ ਰਹੇ ਪ੍ਰਦੂਸ਼ਨ ਨਾਲ ਸਬੰਧਤ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਹੈ, ਵੱਲੋਂ ਹੁਣ ਇਸ ਮਾਮਲੇ ’ਤੇ 15 ਨਵੰਬਰ ਨੂੰ ਸੁਣਵਾਈ ਕੀਤੀ ਜਾਵੇਗੀ।
ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਦੱਸਿਆ ਕਿ 4 ਨਵੰਬਰ ਤੋਂ ਪਹਿਲਾਂ ਅਤੇ ਬਾਅਦ ’ਚ ਪਟਾਕੇ ਨਹੀਂ ਚਲਾਏ ਜਾ ਸਕਦੇ। ਜਿਨ੍ਹਾਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ 16 ਅਕਤੂਬਰ ਨੂੰ ਮਿਲਿਆ ਸੀ, ਉਹ 4 ਨਵੰਬਰ ਤਕ ਪਟਾਕੇ ਵੇਚ ਸਕਦੇ ਹਨ।