ਗੁਰਦਾਸਪੁਰ, 8 ਮਈ: ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਕਾਰਨ ਜ਼ਿਲੇ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਅਤੇ ਦੂਸਰੇ ਸੂਬਿਆਂ ਤੋਂ ਜ਼ਿਲੇ ਗੁਰਦਾਸਪੁਰ ਵਿਚ ਆਉਣ ਸਬੰਧੀ ਵਿਅਕਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਚਾਹਵਾਨ ਵਿਅਕਤੀਆਂ ਦੀ ਸਹਾਇਤਾ ਲਈ ਦੋ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ, ਜਿਨਾਂ ਦੇ ਮੋਬਾਇਲ ਨੰਬਰ ਰਾਹੀਂ ਵਧੇਰੇ  ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ੍ਰੀ ਅਰੁਣਾ ਭੰਡਾਰੀ ਜਨਰਲ ਮੈਨੇਜਰ, ਡੀ.ਆਈ ਸੀ ਦੇ ਮੋਬਾਇਲ ਨੰਬਰ 95010-29214 ਅਤੇ ਸ੍ਰੀ ਕੁੰਵਰ ਡਾਵਰ,ਅਸਿਸਟੈਂਟ ਲੈਬਰ ਕਮਿਸ਼ਨਰ, ਬਟਾਲ ਅਤੇ ਗੁਰਦਾਸਪੁਰ ਦੇ 98881-45884 ਮੋਬਾਇਲ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲੇ ਅੰਦਰ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਵਾਪਸੀ ਜਾਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਪ੍ਰਸ਼ਾਸਨ ਵਲੋਂ ਜਦ ਤਕ ਪ੍ਰਵਾਸੀ ਮਜਦੂਰਾਂ ਇਥੇ ਹਨ ਉਨਾਂ ਦੇ ਰਹਿਣ ਅਤੇ ਖਾਣਪੀਣ ਵਸਤਾਂ ਦੀ ਕੋਈ ਕਮੀਂ ਨਾ ਆਵੇ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਰਵਾਸੀ ਮਜ਼ਦੂਰਾਂ ਦੇ ਘਰ ਵਾਪਸ ਜਾਣ ਲਈ ਲੋੜੀਦੇ ਕਦਮ ਉਠਾਏ ਗਏ ਹਨ ਅਤੇ ਰੋਜਾਨਾ ਵੱਖ-ਵੱਖ ਥਾਵਾਂ ਤੋਂ ਸਪੈਸ਼ਲ ਰੇਲਗੱਡੀਆਂ ਰਾਹੀਂ ਪਰਵਾਸੀ ਮਜਦੂਰਾਂ ਨੂੰ ਉਨਾਂ ਦੇ ਪਿੱਤਰੀ ਰਾਜਾਂ ਵਿਚ ਭੇਜਿਆ ਦਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਸਾਰੇ ਮਜ਼ਦੂਰ ਜੋ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਉਨਾਂ ਦੇ ਨਾਂ ਸੂਬੇ ਦੇ ਪੋਰਟਲ ‘ਤੇ ਦਰਜ ਕੀਤੇ ਗਏ ਹਨ ਅਤੇ ਹੋਰ ਸੰਬੰਧਿਤ ਵੇਰਵਿਆਂ ਨਾਲ ਰੇਲ ਗੱਡੀਆਂ ਦੀ ਸਮਾਂ-ਸਰਣੀ ਬਾਰੇ ਉਨਾਂ ਨੂੰ ਐਸਐਮਐਸ ਦੇ ਜ਼ਰੀਏ ਸੂਚਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦੁਆਰਾ  ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਪੋਰਟਲ   www.covidhelp.punjab.gov.in.’ਤੇ ਰਜਿਸਟਰ ਕੀਤਾ ਗਿਆ ਹੈ।

ਇਸ ਮੌਕੇ ਕੁੰਵਰ ਡਾਵਰ,ਅਸਿਸਟੈਂਟ ਲੈਬਰ ਕਮਿਸ਼ਨਰ, ਗੁਰਦਾਸਪੁਰ ਨੇ ਦੱਸਿਆ ਕਿ ਉਨਾਂ ਦੇ ਮੋਬਾਇਲ ਨੰਬਰ 98881-45884 ਤੋਂ ਇਲਾਵਾ ਨਵਦੀਪ ਸਿੰਘ ਲੇਬਰ ਇੰਫੋਰਸਮੈਂਟ ਅਫਸਰ ਬਟਾਲਾ ਦੇ ਮੋਬਾਇਲ ਨੰਬਰ 96462-26541 ਅਤੇ ਜਸਪਾਲ ਸਿੰਘ ਲੇਬਰ ਇੰਸਪੈਕਟਰ ਬਟਾਲਾ ਦੇ ਮੋਬਾਇਲ ਨੰਬਰ ‘ਤੇ 98882-09285 ਸੰਪਰਕ ਕੀਤਾ ਜਾ ਸਕਦਾ ਹੈ।