ਚੰਡੀਗੜ•/ਮੋਗਾ 17 ਫਰਵਰੀ: ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਅੱਜ ਮੋਗਾ ਦੇ ਪਿੰਡ ਡਗਰੂ ਵਿਖੇ ਸਥਾਪਿਤ ਕੀਤੀ ਭਾਰਤ ਦੀ ਸਭ ਤੋ ਵੱਡੀ ਸਾਈਲੋਜ਼ ਜਿੱਥੇ ਕਣਕ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਸਟੋਰ, ਸਾਫ ਸਫਾਈ ਅਤੇ ਵੰਡੀ ਕੀਤੀ ਜਾਂਦੀ ਹੈ ਦਾ ਦੌਰਾ ਕੀਤਾ। ਇਸ ਮੌਕੇ ਉਨ•ਾਂ ਨਾਲ ਜਨਰਲ ਮੈਨੇਜਰ ਫੂਡ ਕਾਰਪੇਸ਼ਨ ਆਫ ਇੰਡੀਆ ਪੰਜਾਬ ਅਰਸ਼ਦੀਪ ਸਿੰਘ ਥਿੰਦ ਵੀ ਮੌਜੂਦ ਸਨ।
ਜਿਕਰਯੋਗ ਹੈ ਕਿ ਆਦਾਨੀ ਐਗਰੀ ਮੈਜਿਸਟਕ ਲਿਮਟਡ ਵੱਲੋ ਸਥਾਪਿਤ ਕੀਤੀ ਗਈ ਇਹ ਸਾਈਲੋਜ਼ ਜਿਸਦੀ ਭੰਡਾਰਨ ਸਮਰੱਥਾ 2 ਲੱਖ ਮੀਟ੍ਰਿਕ ਟਨ ਹੈ। ਇਸ ਨਾਲ ਐਫ.ਸੀ.ਆਈ. ਨਾਲ ਖ੍ਰੀਦ ਅਤੇ ਵੰਡ ਦਾ ਐਗਰੀਮੈਟ ਕੀਤਾ ਹੋਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਡਿਵੀਜਨਲ ਮੈਨੇਜਰ ਐਫ.ਸੀ.ਆਈ. ਵਿਵੇਕ ਪੁਡਾਰ, ਅਦਾਨੀ ਗਰੁੱਪ ਦੇ ਉਪ ਪ੍ਰਧਾਨ ਪੁਨੀਤ ਮਹਿੰਦੀ ਵੀ ਹਾਜ਼ਰ ਸਨ।
ਇਸ ਮੌਕੇ ਮਹਿੰਦੀ ਰੱਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਵਰਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣ ਦੀ ਲੋੜ ਨਹੀ ਹੁੰਦੀ ਅਤੇ ਕਿਸਾਨ ਆਪਣੀ ਕਣਕ ਨੂੰ ਸਿੱਧੇ ਤੌਰ ਤੇ ਇੱਥੇ ਵੇਚ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਪ੍ਰਣਾਲੀ ਵਿੱਚ ਨਾ ਮਾਤਰ ਲੇਬਰ ਵਰਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਧੁਨਿਕ ਮਸ਼ੀਨਾਂ ਨਾਲ ਹੀ ਕਣਕ ਸਿੱਧੀ ਟਰਾਲੀਆਂ ਦੇ ਵਿੱਚੋ ਹੀ ਚੁੱਕੀ ਜਾਂਦੀ ਹੈ ਅਤੇ ਉਸਦੀ ਉਸਦੀ ਸੈਪਲਿੰਗ ਹੁੰਦੀ ਹੈ ਅਤੇ ਫਸਲ ਦੀ ਕੁਆਲਿਟੀ ਚੈਕ ਵੀ ਮਸ਼ੀਨਾਂ ਦੇ ਰਾਹੀ ਹੁੰਦੀ ਹੈ। ਉਨ•ਾਂ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਸੂਬਿਆਂ ਵਿੱਚ ਸਪੈਸ਼ਲੀ ਡਿਜਾਇਨਡ 7 ਟ•ੇਨਾਂ ਦੇ ਡੱਬੇ (ਟਾਪ ਲੋਡਿੰਗ ਐਡ ਬਾਟਮ ਡਿਸਚਾਰਜ ਵੈਗਨਜ) ਦੇ ਰਾਹੀ ਕਣਕ ਦੀ ਸਪਲਾਈ ਹੁੰਦੀ ਹੈ। ਉਨ•ਾਂ ਕਿਹਾ ਕਿ ਕਣਕ ਦੀ ਪੈਕਿੰਗ ਉਦੋ ਹੀ ਹੁੰਦੀ ਹੈ ਜਦੋ ਇਸਦੀ ਸਪਲਾਈ ਹੋਣੀ ਹੁੰਦੀ ਹੈ।
ਮਹਿੰਦੀ ਰੱਤਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਕਿਸਾਨ ਮੁੱਖ ਲਾਭਪਾਤਰੀ ਹੈ ਕਿਉਕਿ ਇਸ ਨਾਲ ਉਸ ਨੂੰ ਮੰਡੀਆਂ ਵਿੱਚ ਨਹੀ ਜਾਣਾ ਪੈਦਾ। ਉਨ•ਾਂ ਦੱਸਿਆ ਕਿ ਇਸ ਨਾਲ ਕਿਸਾਨ ਦਾ ਮੰਡੀਆਂ ਵਿੱਚ ਜਾਣ, ਫਸਲ ਦੀ ਢੋਆ ਢੁਆਈ ਦਾ ਖ੍ਰਚਾ, ਅਤੇ ਸਮਾ ਵੀ ਬਚਦਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸਾਰੇ ਲਾਭਾਂ ਦੇ ਨਾਲ ਨਾਲ ਇਸ ਨਾਲ 72 ਘੰਟਿਆਂ ਦੇ ਅੰਦਰ ਅੰਦਰ ਹੀ ਕਿਸਾਨ ਨੂੰ ਫਸਲ ਦੀ ਕੀਮਤ ਸਰਕਾਰੀ ਰੇਟਾਂ ਅਨੁਸਾਰ ਮਿਲ ਜਾਂਦੀ ਹੇ।
ਉਨ•ਾਂ ਕਿਹਾ ਕਿ ਇਸ ਆਧੁਨਿਕ ਤਕਨੀਕ ਨਾਲ ਸਰਕਾਰ ਦਾ ਵੀ ਫਾਇਦਾ ਹੁੰਦਾ ਹੈ ਕਿਉਕਿ ਇਸ ਵਿੱਚ ਸਟੋਰ ਜਾਂ ਭੰਡਾਰਨ ਲਈ ਵਰਤੀਆਂ ਜਾਂਦੀਆਂ ਬੋਰੀਆਂ ਆਦਿ ਨਹੀ ਵਰਤੀਆਂ ਜਾਂਦੀਆਂ ਅਤੇ ਟ੍ਰਾਂਸਪੋਰਟ ਦੇ ਪੈਸਿਆਂ ਦੀ ਵੀ ਬੱਚਤ ਹੁੰਦੀ ਹੈ। ਉਨ•ਾਂ ਕਿਹਾ ਕਿ ਸਭ ਤੋ ਵੱਡੀ ਗੱਲ ਇਹ ਹੈ ਕਿ ਇਸ ਤਕਨੀਕ ਨਾਲ ਕਣਕ ਦੀ ਨਿਊਟ੍ਰੀਸ਼ੀਨ ਕੁਆਲਟੀ ਵੀ ਮੈਨਟੈਨ ਰਹਿੰਦੀ ਹੈ ਭਾਵੇ ਕਿੰਨੀ ਦੇਰ ਤੱਕ ਸਟੋਰ ਰਹੇ।
ਇਸ ਦੌਰਾਨ ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਇਸ ਪਲਾਂਟ ਦਾ ਦੌਰਾ ਕਰਕੇ ਇਸ ਪ੍ਰੋਜੈਕਟ ਦਾ ਨਿਰੀਖਣ ਕੀਤਾ ਅਤੇ ਜਾਣਕਾਰੀ ਹਾਸਲ ਕੀਤੀ, ਜੋ ਕਿ 2007 ਤੋ ਚੱਲ ਰਿਹਾ ਹੈ।
ਇਸ ਮੌਕੇ ਹੋਰਨਾਂ ਤੋ ਇਲਾਵਾ ਟਰਮੀਨਲ ਮੈਨੇਜਰ ਸਾਈਲੋਜ਼ ਅਮਨਦੀਪ ਸਿੰਘ ਸੋਨੀ, ਏ.ਜੀ.ਐਮ. ਕੁਆਲਿਟੀ ਚੈੱਕ ਮੁਕੇਸ਼ ਮੀਨਾ, ਮੈਨੇਜਰ ਐਫ.ਸੀ.ਆਈ ਸੰਦੀਪ ਰਾਹੀ ਆਦਿ ਹਾਜ਼ਰ ਸਨ।