– ਕੰਬਾਈਨ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਣਕ ਦੀ ਕਟਾਈ ਦਾ ਕੰਮ ਕਰਨਗੀਆਂ ਸੁਰ

ਪਠਾਨਕੋਟ:  16 ਅਪ੍ਰੈਲ 2020 : ਬਲਾਕ ਪਠਾਨਕੋਟ ਵਿੱਚ ਹਾੜੀ ਦੀ ਮੁੱਖ ਫਸਲ ਕਣਕ ਦੀ ਕਟਾਈ ਦਾ ਕੰਮ ਅਗਲੇ ਕੁਝ ਦਿਨਾਂ ਦੌਰਾਨ ਸ਼ੁਰੂ ਹੋ ਜਾਵੇਗਾ । ਕਰੋਨਾ ਵਾਇਰਸ(ਕੋਵਿਡ-19) ਦੇ ਸੰਕਟ ਦੇ ਚੱਲਦਿਆਂ ਬਲਾਕ ਪਠਾਨਕੋਟ ਅੰਦਰ ਚੱਲਣ ਵਾਲੀਆ ਸਮੂਹ ਕੰਬਾਈਨ ਹਾਰਵੈਸਟਰ ਮਸ਼ੀਨਾਂ ਨੂੰ ਕਟਾਣੂ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ੇ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ,ਜਿਸ ਤਹਿਤ ਸਮੂਹ ਕੰਬਾਈਨ ਹਾਸਵੈਸਟਰ ਮਸ਼ੀਨਾਂ ਨੂੰ ਕਣਕ ਦੀ ਕਟਾਈ ਸ਼ੁਰੂ ਕਰਨ ਤੋਂ ਪਹਿਲਾਂ ਸੋਡੀਅਮ ਹਾਈਪੋਕਲੋਰਾਈਟ /ਸੈਨੇਟਾਈਜ਼ਰ ਦਾ ਛਿੜਕਾਅ ਕਰਕੇ ਕੀਟਾਣੂ ਮੁਕਤ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਬਲਾਕ ਪਠਾਨਕੋਟ ਸਮੇਤ ਘਰੋਟਾ ਅਤੇ ਸੁਜਾਨਪੁਰ ਵਿੱਚ ਕੁੱਲ 52 ਕੰਬਾਈਨ ਹਾਰਵੈਸਟਰ ਮਸ਼ੀਨਾਂ ਕਣਕ ਦੀ ਕਟਾਈ ਦਾ ਕੰਮ ਅਗਲੇ ਦਿਨਾਂ ਦੌਰਾਨ ਪੂਰਾ ਕਰ ਲੈਣਗੀਆਂ । ਉਨਾਂ ਦੱਸਿਆ ਕਿ ਸਮੂਹ 26 ਕੰਬਾਈਨ ਮਾਲਿਕਾਂ ਨੂੰ ਕਰਫਿਊ ਪਾਸ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀਆਂ ਨੂੰ ਸ਼ੁਕਰਵਾਰ ਨੂੰ ਜਾਰੀ ਕਰ ਦਿੱਤੇ ਜਾਣਗੇ। ਉਨਾ ਦੱਸਿਆ ਕਿ ਕੰਬਾਈਨ ਹਾਰਵੈਸਟਰ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਣਕ ਦੀ ਕਟਾਈ ਦਾ ਕੰਮ ਕਰਨਗੀਆਂ । ਉਨ•ਾਂ ਦੱਸਿਆ ਕਿ ਹਰੇਕ ਮਸ਼ੀਨ ਨਾਲ ਇੱਕ ਡਰਾਈਵਰ ਅਤੇ ਦੋ ਹੈਲਪਰ/ ਮਕੈਨਿਕ ਸਮੇਤ ਚਾਰ ਤੋਂ ਵੱਧ ਵਿਅਕਤੀ ਨਹੀਂ ਹੋਣਗੇ,ਜੋ ਆਪਣੀ ਅਤੇ ਕੰਬਾਈਨ ਦੀ ਸਾਫ ਸਫਾਈ ਦਾ ਪੂਰਾ ਖਿਆਲ ਰੱਖਣਗੇ। ਉਨਾਂ ਕਿਹਾ ਕਿ ਮਸ਼ੀਨ ਤੇ ਕੰਮ ਕਰਨ ਵਾਲੇ ਵਿਅਕਤੀ ਆਪਸ ਵਿੱਚ 1.5 ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣਗੇ ਅਤੇ ਸਮੇਂ-ਸਮੇਂ ਤੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਨ ਨੂੰ ਯਕੀਨੀ ਬਨਾਉਣਗੇ। ਉਨਾਂ ਕਿਹਾ ਕਿ ਹਰੇਕ ਕੰਬਾਈਨ ਮਾਲਿਕ ਮਸ਼ੀਨ ਦੇ ਨਾਲ ਉਚਿਤ ਮਾਤਰਾ ਵਿੱਚ ਸੈਨੇਟਾÂਜ਼ਿਰ ਰੱਖਣਗੇ ਤਾਂ ਜੋ ਸਵੇਰੇ ਮਸ਼ੀਨ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਸਮਾਪਤੀ ਉਪਰੰਤ ਕੰਬਾਈਨ ਨੂੰ ਕੀਟਾਣੂ ਮੁਕਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕੋਈ ਕਾਮਾ, ਖੰਗ,ਜੁਕਾਮ,ਬੁਖਾਰ ਅਤੇ ਸਾਹ ਲੈਣ ਤੋਂ ਪੀੜਤ ਜਾਂ ਢਿੱਲਾ ਮੱਠਾ ਹੈ ਤਾਂ ਉਸਦਾ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਚੈੱਕ ਕਰਵਾਇਆ ਜਾਵੇ ਅਤੇ ਅਜਿਹੇ ਕਾਮੇ ਨੂੰ ਕੰਬਾਈਨ ਤੇ ਕੰਮ ਕਰਨ ਤੋਂ ਰੋਕ ਦੇਣਾ ਚਾਹੀਦਾ । ਉਨਾਂ ਕਿਹਾ ਕਿ ਕੰਬਾਈਨ ਚਾਲਕਾਂ ਅਤੇ ਕਾਮਿਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਉਨਾਂ ਕਿਹਾ ਕਿ ਆਮ ਕਰਕੇ ਕੰਬਾਈਨ ਚਾਲਕ ਅਤੇ ਕਾਮੇ ਪਿੰਡੋ ਪਿੰਡੀ ਕੰਮ ਕਰਨਗੇ,ਇਸ ਲਈ ਇਨਾਂ ਕਾਮਿਆਂ ਦੇ ਠਹਿਰਣ ਦਾ ਪ੍ਰਬੰਧ ਪਿੰਡ ਤੋਂ ਬਾਹਰ ਕੀਤਾ ਜਾਵੇ।