ਚੰਡੀਗੜ, 24 ਅਪ੍ਰੈਲ: ਸ੍ਰੀ ਅਕਾਲ ਤਖਤ ਦੇ ਕਾਰਜਗਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਉਹ ਕੋਰੋਨਾ ਦਾ ਬਹਾਨਾ ਦੇ ਕੇ ਡੇਰਾ ਮੁਖੀ ਨੂੰ ਪੈਰੋਲ ਦੇਣ ਦੀ ਸੋਚ ਰਹੀ ਹੈ। ਜਥੇਦਾਰ ਨਾਲ ਹੀ ਕਿਹਾ ਕਿ ਜੇ ਡੇਰਾ ਮੁਖੀ ਨੂੰ ਪੈਰੋਲ ਮਿਲੀ ਤਾਂ ਇਸ ਦਾ ਸਖ਼ਤ ਰੂਪ ਵਿੱਚ ਵਿਰੋਧ ਕਰਾਂਗੇ। ਇਸਦੇ ਉਲਟ ਕੋਰੋਨਾ ਦੇ ਨਾਮ ‘ਤੇ ਸਿੱਖ ਕੈਦੀਆਂ ਦੀ ਪੈਰੋਲ ਰੱਦ ਕੀਤੀ ਜਾ ਰਹੀ ਹੈ।

ਜਥੇਦਾਰ ਨੇ ਇਹ ਵੀ ਕਿਹਾ ਕਿ ਡੇਰਾ ਮੁਖੀ ਦੀ ਪੈਰੋਲ ਅਮਨ-ਸ਼ਾਂਤੀ ਵਿਗਾੜ ਸਕਦੀ ਹੈ । ਇਸਦੇ ਲਈ ਸਰਕਾਰ ਜਿੰਮੇਵਾਰ  ਹੋਵੇਗੀ। ਕੋਰੋਨਾ ਵਾਇਰਸ ਨੂੰ ਲੈ ਕੇ ਲੋਕ ਘਰਾਂ ਵਿਚ ਰਹਿਣ ਤਾਂ ਕਿ ਕੋਰੋਨਾ ਨੂੰ ਖਤਮ ਕੀਤਾ ਜਾ ਸਕੇ।