ਚੰਡੀਗੜ• 18 ਅਕਤੂਬਰ:
ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਹੋਈ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਪੜਤਾਲੀਆ ਟੀਮ (ਸਿੱਟ) ਨੇ ਅੱਜ 12 ਪੁਲਿਸ ਕਰਮਚਾਰੀਆਂ ਸਮੇਤ 21 ਹੋਰਨਾਂ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ ਹਨ। ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਟ ਨੇ ਬਰਗਾੜੀ ਵਿਖੇ ਧਰਨੇ ‘ਤੇ ਬੈਠੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ।
ਸਿੱਟ ਦੇ ਮੈਂਬਰਾਂ ਨੇ ਅੱਜ ਦੂਜੇ ਦਿਨ ਇਸ ਗੋਲੀਕਾਂਡ ਸਬੰਧੀ ਨਿਆਂ ਦੀ ਮੰਗ ਕਰ ਰਹੇ ਧਿਆਨ ਸਿੰਘ ਮੰਡ, ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਪਰਮਜੀਤ ਸਿੰਘ ਸਹੌਲੀ ਨਾਲ ਮੁਲਾਕਾਤ ਕੀਤੀ ਅਤੇ ਇਨ•ਾਂ ਆਗੂਆਂ ਨੂੰ ਕਿਹਾ ਕਿ ਉਹ ਅਕਤੂਬਰ 2015 ਦੌਰਾਨ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਵਾਪਰੀਆਂ ਘਟਨਾਵਾਂ ਬਾਰੇ ਮੌਕੇ ਦੇ ਗਵਾਹਾਂ ਅਤੇ ਜਾਣਕਾਰੀ ਰੱਖਣ ਵਾਲੇ ਵਿਅਕਤੀ ਸਿੱਟ ਕੋਲ ਬਿਆਨ ਕਲਮਬੰਦ ਕਰਾਉਣ ਲਈ ਭੇਜੇ ਜਾਣ।
ਅੱਜ ਜਿਨ•ਾਂ 12 ਪੁਲਿਸ ਕਰਮਚਾਰੀਆਂ ਨੇ ਸਿੱਟ ਕੋਲ ਬਿਆਨ ਦਰਜ ਕਰਵਾਏ ਉਨ•ਾਂ ਵਿਚ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਦੇ ਪੁਲਿਸ ਕਰਮਚਾਰੀ ਸ਼ਾਮਲ ਸਨ। ਬੁਲਾਰੇ ਨੇ ਦੱਸਿਆ ਕਿ ਜਿਨ•ਾਂ ਵਿਅਕਤੀਆਂ ਨੂੰ ਅੱਜ ਸਿੱਟ ਵਲੋਂ ਪੁੱਛ ਪੜਤਾਲ ਕੀਤੀ ਗਈ ਉਹ ਗੋਲੀ ਕਾਂਡ ਵਾਲੇ ਦਿਨ ਕੋਟਕਪੂਰਾ ਚੌਂਕ ਵਿਖੇ ਡਿਊਟੀ ‘ਤੇ ਤਾਇਨਾਤ ਸਨ। ਇਨ•ਾਂ ਵਿਚੋਂ ਕੁੱਝ ਕਰਮਚਾਰੀਆਂ ਨੇ ਕਾਰਵਾਈ ਵਿਚ ਹਿੱਸਾ ਲਿਆ ਅਤੇ ਕੁੱਝ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਸਨ।
ਉਕਤ ਪੁਲਿਸ ਕਰਮਾਚਾਰੀਆਂ ਦੇ ਨਾਮ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਸ਼ਾਮਲ ਸਨ। ਐਸ.ਆਈ.ਟੀ ਵੱਲੋਂ ਗੋਲੀਕਾਂਡ ਦੇ ਸਾਰੇ ਘਟਨਾਕ੍ਰਮ ਦੀ ਤਰਤੀਬ ਵਾਰ ਜਾਂਚ ਕਰਨ ਲਈ ਅਤੇ ਇਸ ਮਾਮਲੇ ਵਿੱਚ ਉਕਤ ਮੁਲਾਜ਼ਮਾ ਦੀ ਭੂਮਿਕਾ ਦੀ ਪੜਤਾਲ ਲਈ ਇਨ•ਾਂ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਗਈ।
ਜਿੰਨ•ਾਂ ਪੁਲਿਸ ਅਧਿਕਾਰੀਆਂ ਦੇ ਬਿਆਨ ਅੱਜ ਦਰਜ ਕੀਤੇ ਗਏ ਹਨ ਉਹਨਾਂ ਵਿੱਚ ਰਿਟਾਇਡ ਇੰਸਪੈਕਟਰ ਭੱਲਾ ਸਿੰਘ, ਏਐਸਆਈ ਅੰਗਰੇਜ਼ ਸਿੰਘ, 98/ਫਰੀਦਕੋਟ, ਏਐਸਆਈ ਗੁਰਮੇਲ ਸਿੰਘ, 27/26-ਪੀਏਪੀ, ਹੌਲਦਾਰ ਜਸਵਿੰਦਰ ਸਿੰਘ, 1158/ਲੁਧਿਆਣਾ, ਹੌਲਦਾਰ ਲਖਬੀਰ ਸਿੰਘ, 75/702, ਹੌਲਦਾਰ ਸੁਖਜਿੰਦਰ ਸਿੰਘ, 704/ਫਿਰੋਜਪੂਰ, ਹੌਲਦਾਰ ਸਤਪਾਲ ਸਿੰਘ 1917/ਲੁਧਿਆਣਾ, ਕਾਂਸਟੇਬਲ ਅਵਿਨਾਸ਼ ਰਾਇ 2057/ਲੁਧਿਆਣਾ, ਕਾਂਸਟੇਬਲ ਮਨਜਿੰਦਰ ਸਿੰਘ 2043/ਲੁਧਿਆਣਾ, ਕਾਂਸਟੇਬਲ ਅਸ਼ਵਨੀ ਕੁਮਾਰ, 80/909-ਪੀਏਪੀ , ਕਾਂਸਟੇਬਲ ਨਿਰਮਲ ਰਾਇ 80/945 ਸ਼ਾਮਲ ਹਨ।
ਸਿੱਟ ਵੱਲੋਂ ਬਹਿਬਲ ਕਲ•ਾਂ ਗੋਲੀ ਕਾਂਡ ਦੇ ਸਬੰਧ ਵਿੱਚ ਕੱਲ ਨੂੰ ਵੀ ਫਗਵਾੜਾ ਵਿੱਚ ਐਸਪੀ ਤੇ ਡੀਐਸਪੀ ਰੈਂਕ ਦੇ 18 ਪੁਲਿਸ ਅਧਿਕਾਰੀਆਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ। ਕੋਟਕਪੂਰਾ ਟੀਮ ਵੱਲੋਂ ਵੀ ਹੋਰ ਸਬੂਤ ਜੁਟਾਏ ਜਾਣਗੇ।