ਐਬਟਸਫੋਰਡ— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ‘ਚ ਬੁੱਧਵਾਰ ਨੂੰ ਇਕ ਮਿੱਲ ‘ਚ ਅੱਗ ਲੱਗ ਗਈ , ਇਸ ਕਾਰਨ ‘ਟਰਾਂਸ ਕੈਨੇਡਾ ਹਾਈਵੇਅ’ ਨੂੰ ਬੰਦ ਕਰਨਾ ਪਿਆ। ਹਾਈਵੇਅ 1 ਨੂੰ ਦੋਹਾਂ ਪਾਸਿਓਂ ਬੰਦ ਕਰਨਾ ਪਿਆ ਸੀ ਅਤੇ ਕੁੱਝ ਸਮੇਂ ਇਸ ਨੂੰ ਖੋਲ੍ਹ ਦਿੱਤਾ ਗਿਆ ਸੀ। ਐਬਟਸਫੋਰਡ ਪੁਲਸ ਨੇ ਦੱਸਿਆ ਕਿ ਅੱਗ ਲੱਗਣ ਪਿੱਛੇ ਕੋਈ ਸ਼ਾਜਸ਼ ਨਜ਼ਰ ਨਹੀਂ ਆ ਰਹੀ, ਉਂਝ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।ਸੁਰੱਖਿਆ ਕਾਰਨਾਂ ਕਰਕੇ ਇਸ ਦੇ ਨੇੜਲੇ ਇਲਾਕਿਆਂ ਨੂੰ ਵੀ ਬੰਦ ਹੀ ਰੱਖਿਆ ਗਿਆ ਹੈ। ਦੂਰ ਤਕ ਧੂੰਏਂ ਦਾ ਗੁਬਾਰਾ ਦਿਖਾਈ ਦੇ ਰਿਹਾ ਸੀ। ਲੋਕਾਂ ਨੇ ਬਹੁਤ ਸਾਰੀਆਂ ਵੀਡੀਓਜ਼ ਬਣਾ ਕੇ ਸਾਂਝੀਆਂ ਕੀਤੀਆਂ ਹਨ। ਅਜੇ ਤਕ ਇਸ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਉਂਝ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਕੋਈ ਖਬਰ ਨਹੀਂ ਹੈ।