ਓਟਾਵਾ— ਕੈਨੇਡਾ ਦੇ ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਦਿਹਾਂਤ ਹੋਣ ਦੀ ਖਬਰ ਮਿਲੀ ਹੈ। ਚੈਨ ਬੀਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਚੈਨ ਨੂੰ ਬਹੁਤ ਦੁਰਲੱਭ ਸਿਰ ਤੇ ਗਰਦਨ ਦੇ ਕੈਂਸਰ ਦੀ ਬੀਮਾਰੀ ਸੀ, ਜਿਸ ਦਾ ਉਨ੍ਹਾਂ ਨੂੰ 2014 ‘ਚ ਪਤਾ ਲੱਗਾ ਸੀ। ਚੈਨ ਲਿਬਰਲ ਸਰਕਾਰ ਦੇ ਡਿਪਟੀ ਹਾਊਸ ਲੀਡਰ ਸਨ।