ਅਲਬਰਟਾ ਵਿੱਚ ਸਟੈਵਲੀ ਕੋਲ ਹੋਏ ਟਰੱਕ ਤੇ ਕਾਰ ਦੀ ਸਿੱਧੀ ਟੱਕਰ ਵਿੱਚ ਜੂਨੀਅਰ ਹਾਕੀ ਟੀਮ ਦੇ ਤਿੰਨ ਖਿਡਾਰੀਆਂ ਦੀ ਮੌਤ ਹੋ ਗਈ। ਜਦੋਂ ਹਾਈਵੇਅ 2 ’ਤੇ 55 ਐਵੇਨਿਊ ਨੇੜੇ ਹਾਦਸਾ ਵਾਪਰਿਆ, ਉਹ ਟੀਮ ਸਮੇਤ ਪ੍ਰੈਕਿਟਸ ਲਈ ਜਾ ਰਹੇ ਸਨ। ਹਾਦਸੇ ਦੌਰਾਨ ਦੋ ਖਿਡਾਰੀਆਂ ਨੇ ਡਾਕਟਰੀ ਮਦਦ ਮਿਲਣ ਤੋਂ ਪਹਿਲਾਂ ਦਮ ਤੋੜ ਦਿੱਤਾ ਜਦ ਕਿ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਤੀਜੇ ਨੌਜਵਾਨ ਦੀ ਵੀ ਹਸਪਤਾਲ ’ਚ ਮੌਤ ਹੋ ਗਈ।
ਪੁਲੀਸ ਵਲੋਂ ਤਿੰਨਾਂ ਦੀ ਪਛਾਣ ਕੇਡਨ ਫਾਈਨ (17), ਜੇਜੇ ਵਿੰਗਰ (18) ਅਤੇ ਕੈਮਰਨ ਕੈਸੋਰਸੋ (18) ਵਜੋਂ ਜਾਰੀ ਕੀਤੀ ਗਈ ਹੈ। ਵਿੰਗਰ ਖੱਬੂ ਤੇ ਕੈਮਰਨ ਨੂੰ ਗੋਲ ਕੀਪਰ ਵਜੋਂ ਖੇਡਣ ਦੇ ਮੁਹਾਰਤੀ ਸਨ ਤੇ ਦੋਵੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪ ਦੇ ਰਹਿਣ ਵਾਲੇ ਸਨ। ਫਾਈਨ ਅਮਰੀਕਨ ਸ਼ਹਿਰ ਅਲਬਾਮਾ ਦਾ ਰਹਿਣ ਵਾਲਾ ਸੀ।
ਵੇਰਵਿਆਂ ਅਨੁਸਾਰ ਹਾਦਸੇ ਮੌਕੇ ਕਾਰ ’ਚ 5 ਵਿਅਕਤੀ ਸਵਾਰ ਸਨ। ਪੁਲੀਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕ ਡਰਾਇਵਰ ਨੂੰ ਕੁਝ ਸੱਟਾਂ ਲੱਗੀਆਂ। ਟੀਮ ਮੈਨੇਜਰ ਮੁਸਤੰਗ ਨੇ ਹਾਦਸੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰ ਹੋਏ ਕਿਹਾ ਕਿ ਟੀਮ ਇੱਕ ਪਰਿਵਾਰ ਤਰ੍ਹਾਂ ਸੀ, ਜਿਸ ਨੂੰ ਇੰਨੇ ਚੰਗੇ ਖਿਡਾਰੀਆਂ ਦੀ ਘਾਟ ਹਮੇਸ਼ਾ ਮਹਿਸੂਸ ਹੋਵੇਗੀ।














