ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਦੀਆਂ ਘਟਨਾਵਾਂ ਇਕ ਵਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲਾ ਇਟੋਬੀਕੋ ਵਿਖੇ ਸਾਹਮਣੇ ਆਇਆ ਹੈ ਜਿਥੇ ਗੁਰਬਿੰਦਰ ਸਿੰਘ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਿਆ। ਗੁਰਬਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਉਸ ਦੇ ਚਚੇਰੇ ਭਰਾ ਸਖਜਿੰਦਰ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਸੁਖਜਿੰਦਰ ਸਿੰਘ ਲੇ ਦੱਸਿਆ ਕਿ ਉਸ ਦਾ ਕਜ਼ਨ ਸਿਰਫ ਪੰਜ ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਅਤੇ ਹੁਣ ਜਦੋਂ ਉਸ ਦੇ ਅਕਾਲ ਚਲਾਣੇ ਬਾਰੇ ਪੰਜਾਬ ਫੋਨ ਕਰਨਾ ਪਿਆ।
ਇਟੋਬੀਕੋ ਵਿਖੇ ਗੁਰਬਿੰਦਰ ਸਿੰਘ ਨੇ ਦਮ ਤੋੜਿਆ
ਗੁਰਬਿੰਦਰ ਸਿੰਘ ਦੇ ਮਾਪੇ ਉਸ ਦੀ ਦੇਹ ਕੈਨੇਡਾ ਤੋਂ ਪੰਜਾਬ ਮੰਗਵਾਉਣ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਉਨ੍ਹਾਂ ਕੋਲ ਕੈਨੇਡੀਅਨ ਵੀਜ਼ਾ ਵੀ ਨਹੀਂ ਕਿ ਇਥੇ ਆ ਕੇ ਉਸ ਦੀਆਂ ਅੰਤਮ ਰਸਮਾਂ ਕਰ ਸਕਣ। ਇਥੇ ਦਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਗਿੱਦੜਬਾਹਾ ਇਲਾਕੇ ਨਾਲ ਸਬੰਧਤ ਡਾ. ਉਪਿੰਦਰ ਸਿੰਘ ਭੱਲਾ ਦੀ ਨੋਵਾ ਸਕੋਸ਼ੀਆ ਵਿਚ ਅਚਨਚੇਤ ਮੌਤ ਹੋਣ ਦੀ ਖਬਰ ਆਈ ਸੀ। ਡਾ. ਉਪਿੰਦਰ ਸਿੰਘ ਭੱਲਾ ਦੀ ਉਮਰ ਸਿਰਫ 39 ਸਾਲ ਸੀ ਅਤੇ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਛੇ ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ। ਉਪਿੰਦਰ ਸਿੰਘ ਭੱਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।