ਓਨਟਾਰੀਓ— ਬੈਰੀ, ਓਨਟਾਰੀਓ ਦੇ ਦੱਖਣ ‘ਚ 14 ਗੱਡੀਆਂ ਦੇ ਆਪਸ ‘ਚ ਟਕਰਾ ਗਈਆਂ, ਜਿਸ ਨਾਲ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਣੀ ਹੋ ਗਏ। ਇਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ। ਇਹ ਜਾਣਕਾਰੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਵੱਲੋਂ ਦਿੱਤੀ ਗਈ।ਓਪੀਪੀ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੰਟਰੀ ਰੋਡ 88 ਤੇ ਹਾਈਵੇਅ 89 ਦਰਮਿਆਨ ਹਾਈਵੇਅ 400 ਦੀਆਂ ਸਾਰੀਆਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ। ਇਸ ਹਾਦਸੇ ‘ਚ ਦੋ ਫਿਊਲ ਟੈਂਕਰ ਟਰੱਕ ਵੀ ਸ਼ਾਮਲ ਸਨ ਤੇ ਹਾਦਸੇ ਮਗਰੋਂ ਉਨ੍ਹਾਂ ਨੂੰ ਵੀ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਮਗਰੋਂ ਜ਼ਬਰਦਸਤ ਧਮਾਕਾ ਹੋਇਆ ਤੇ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਸਨ।
ਸ਼ਮਿਡਟ ਨੇ ਆਖਿਆ ਕਿ ਹਾਦਸਾ ਮੰਗਲਵਾਰ ਨੂੰ ਉੱਤਰ ਵੱਲ ਜਾਂਦੀਆਂ ਲੇਨਜ਼ ਉੱਤੇ 11:30 ਤੋਂ ਠੀਕ ਪਹਿਲਾਂ ਹੋਇਆ ਤੇ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮਾਮਲੇ ਦੀ ਜਾਂਚ ਚੱਲ ਰਹੀ ਹੈ।