ਮਾਂਟਰੀਆਲ — ਕੈਨੇਡਾ ‘ਚ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਕੈਨੇਡਾ ਦੇ ਸ਼ਹਿਰ ਮਾਂਟਰੀਆਲ ‘ਚ ਇਕ ਔਰਤ ਮੇਅਰ ਬਣੀ। ਇਸ ਔਰਤ ਦਾ ਨਾਂ ਹੈ, ਵਾਲੈਰੀ ਪਲਾਂਟੇ। ਵਾਲੈਰੀ ਪਲਾਂਟੇ ਨੂੰ ਮਾਂਟਰੀਆਲ ਦੀ ਪਹਿਲੀ ਮਹਿਲਾ ਮੇਅਰ ਚੁਣਿਆ ਗਿਆ ਹੈ। ਵਾਲੈਰੀ ਨੇ ਮਾਂਟਰੀਆਲ ‘ਚ ਇਹ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਵਾਲੈਰੀ ਨੂੰ 51 ਫੀਸਦੀ ਵੋਟਾਂ ਨਾਲ ਇਹ ਜਿੱਤ ਹਾਸਲ ਹੋਈ ਹੈ। ਵਾਲੈਰੀ ਮਾਂਟਰੀਆਲ ਸ਼ਹਿਰ ਦੇ 375 ਸਾਲ ਦੇ ਇਤਿਹਾਸ ‘ਚ ਪਹਿਲੀ ਮਹਿਲਾ ਮੇਅਰ ਚੁਣੀ ਗਈ ਹੈ।43 ਸਾਲਾ ਵਾਲੈਰੀ ਨੇ ਡੈਨਿਸ ਕੇਡੋਰ ਨੂੰ ਹਾਰ ਦਿੱਤੀ। ਡੈਨਿਸ ਨੂੰ 46 ਫੀਸਦੀ ਵੋਟਾਂ ਮਿਲੀਆਂ ਹਨ। ਡੈਨਿਸ ਸੰਘੀ ਲਿਬਰਲ ਪਾਰਟੀ ਦੇ ਐੱਮ. ਪੀ. ਹਨ, ਜੋ ਕਿ 2013 ‘ਚ ਮਾਂਟਰੀਆਲ ਦੇ ਮੇਅਰ ਬਣੇ ਸਨ। ਵਾਲੈਰੀ 2013 ‘ਚ ਮਾਂਟਰੀਆਲ ਸਿਟੀ ਕੌਂਸਲਰ ਚੁਣੇ ਜਾਣ ਤੋਂ ਪਹਿਲਾਂ ਇਕ ਕਮਿਊਨਿਟੀ ਆਰਗੇਨਾਈਜ਼ਰ ਅਤੇ ਸੋਸ਼ਲ ਵਰਕਰ ਦੇ ਰੂਪ ‘ਚ ਕੰਮ ਕਰਦੀ ਸੀ। ਆਪਣੀ ਜਿੱਤ ਦੀ ਖੁਸ਼ੀ ‘ਚ ਭਾਸ਼ਣ ਦਿੰਦੇ ਹੋਏ ਵਾਲੈਰੀ ਨੇ ਕਿਹਾ ਕਿ ਅਗਲੇ ਚਾਰ ਸਾਲਾਂ ਵਿਚ ਉਨ੍ਹਾਂ ਕੋਲ ਬਹੁਤ ਸਾਰੇ ਕੰਮ ਹਨ, ਜਿਸ ਨੂੰ ਉਹ ਪੂਰੇ ਦਿਲ ਨਾਲ ਪੂਰਾ ਕਰੇਗੀ। ਆਪਣੀ ਜਿੱਤ ਲਈ ਉਸ ਨੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਓਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਲੈਰੀ ਨੂੰ ਇਸ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵਿੱਟਰ ‘ਤੇ ਲਿਖਿਆ, ”ਵਾਲੈਰੀ ਪਲਾਂਟੇ ਨੂੰ ਸ਼ੁੱਭਕਾਮਨਾਵਾਂ। ਵਾਲੈਰੀ ਮਾਂਟਰੀਆਲ ‘ਚ ਪਹਿਲੀ ਮਹਿਲਾ ਮੇਅਰ ਚੁਣੀ ਗਈ, ਮੈਂ ਆਪਣੀ ਸਾਂਝੀ ਤਰਜ਼ੀਹਾਂ ‘ਤੇ ਇੱਕਠੇ ਕੰਮ ਕਰਨ ਲਈ ਉਤਸੁਕ ਹਾਂ।”