ਮਾਂਟਰੀਆਲ— ਮਾਂਟਰੀਆਲ ‘ਚ ਆਏ ਤੇਜ਼ ਤੂਫਾਨ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਤੇਜ਼ ਤੂਫਾਨ ਆਉਣ ਕਾਰਨ ਕਈ ਦਰੱਖਤ ਪੁੱਟੇ ਗਏ ਹਨ, ਜਿਸ ਕਾਰਨ ਲੋਕਾਂ ਦੇ ਘਰਾਂ ਅਤੇ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸੜਕਾਂ ‘ਤੇ ਦਰੱਖਤਾਂ ਦੇ ਡਿੱਗਣ ਕਾਰਨ ਲੋਕਾਂ ਨੂੰ ਆਵਾਜਾਈ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।ਵਾਤਾਵਰਣ ਕੈਨੇਡਾ ਨੇ ਮਾਂਟਰੀਆਲ ਅਤੇ ਕੁਝ ਨੇੜਲੇ ਖੇਤਰਾਂ ਲਈ ਭਾਰੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ ‘ਚ ਲਾਨਾਉਡਰੇਅਰ ਖੇਤਰ, ਲੌਰੈਂਟੀਅਨਸ ਅਤੇ ਪੂਰਬੀ ਟਾਊਨਸ਼ਿਪ ਖੇਤਰ ਆਦਿ ਸ਼ਾਮਲ ਹਨ। ਕਿਊਬਿਕ ਅਤੇ ਮਾਂਟਰੀਆਲ ‘ਚ ਕਰੀਬ 45000 ਲੋਕ ਬਿਜਲੀ ਕੱਟੇ ਜਾਣ ਕਾਰਨ ਪ੍ਰਭਾਵਿਤ ਹੋਏ ਹਨ। ਮੌਸਮ ਏਜੰਸੀ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ।