ਵੈਨਕੁਵਰ — ਕੈਨੇਡਾ ‘ਚ ਵਰਲਡ ਸਿੱਖ ਓਰਗੇਨਾਇਜ਼ੇਸ਼ਨ ਦੇ ਮੈਂਬਰਾਂ ਸਮੇਤ ਹੋਰ ਸਿੱਖਾਂ ਨੇ ਇਕ ਰੈਲੀ ‘ਚ ਹਿੱਸਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਸਭ ਦਾ ਭਲਾ ਕਰਨ ਦਾ ਸੁਨੇਹਾ ਦਿੱਤਾ। ਇੱਥੇ ਬੀ.ਸੀ. ਦੇ ਪ੍ਰੀਮੀਅਰ ਜੌਹਨ ਹਾਰਗਨ ਵੀ ਉਚੇਚੇ ਤੌਰ ‘ਤੇ ਪੁੱਜੇ ਸਨ।ਇਸ ‘ਚ ਲਗਭਗ 50,000 ਲੋਕਾਂ ਨੇ ਹਿੱਸਾ ਲਿਆ। ਕੈਨੇਡਾ ‘ਚ ਰਹਿ ਰਹੇ ਲੋਕਾਂ ਨੂੰ ਮਿਲਣ ਅਤੇ ਸਿੱਖ ਧਰਮ ਬਾਰੇ ਜਾਗਰੂਕ ਕਰਨ ਵਾਲੀ ਇਸ ਰੈਲੀ ‘ਚ ਪੋਸਟ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।ਸਿੱਖ ਮੋਟਰਸਾਈਕਲ ਕਲੱਬ ਨੇ ਦਸਤਾਰਾਂ ਸਜਾਉਣ ਦਾ ਪ੍ਰੋਗਰਾਮ ਵੀ ਰੱਖਿਆ ਅਤੇ ਲੋਕਾਂ ਨੂੰ ਸਿੱਖ ਧਰਮ ਸੰਬੰਧੀ ਜਾਣਕਾਰੀ ਦਿੱਤੀ। ਡਬਲਿਊ.ਐੱਸ.ਓ ਦੀ ਰਾਸ਼ਟਰੀ ਉਪ ਪ੍ਰਧਾਨ ਜਸਬੀਰ ਕੌਰ ਰੰਧਾਵਾ ਨੇ ਕਿਹਾ ਕਿ ਉਹ ਸਭ ਨਾਲ ਮਿਲ ਕੇ ਇਹ ਰੈਲੀ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਸਰਬਤ ਦਾ ਭਲਾ ਕਰਨ ਦਾ ਸੁਨੇਹਾ ਦੇ ਸਕਣ।