ਟੋਰੰਟੋ, 1 ਮਈ-ਕਰੋਨਾ ਕਾਰਨ ਕੈਨੇਡਾ ਦੇ ਸਭ ਤੋਂ ਪ੍ਰਭਾਵਿਤ ਸੂਬੇ ਓਂਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਦੀ ਮੰਗ ਕੀਤੀ ਹੈ। ਓਂਟਾਰੀਓ ਵਿੱਚ ਪੜ੍ਹਨ ਆਉਣ ਵਾਲੇ ਬਹੁਗਿਣਤੀ ਵਿਦਿਆਰਥੀ ਭਾਰਤ ਤੋਂ ਹੁੰਦੇ ਹਨ ਤੇ ਜੇ ਇਹ ਪਾਬੰਦੀ ਲੱਗ ਗਈ ਤਾਂ ਭਾਰਤੀ ਖਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਦਾ ਕਾਫੀ ਨੁਕਸਾਨ ਹੋਵੇਗਾ। ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਓਂਟਾਰੀਓ ਵਿੱਚ ਸਾਰੇ ਨਵੇਂ ਕੇਸਾਂ ਵਿੱਚੋਂ 94 ਪ੍ਰਤੀਸ਼ਤ ਵਾਇਰਸ ਦੇ ਨਵੇਂ ਰੂਪ ਹਨ ਜੋ ਬਾਹਰੋਂ ਆ ਵਿਦਿਆਰਥੀਆਂ ਤੇ ਲੋਕਾਂ ਕਾਰਨ ਹਨ, ਇਸ ਲਈ ਉਹ ਸੰਘੀ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਉਣ ਉੱਤੇ ਰੋਕ ਲਗਾਉਣ ਦੀ ਅਪੀਲ ਕਰਦੇ ਹਨ।














