ਅਮਰੀਕਾ ਦੇ 25 ਫੀਸਦੀ ਟੈਰਿਫ ਖਿਲਾਫ਼ ਕੈਨੇਡਾ ਨੇ ਕੀਤੀ ਜਵਾਬੀ ਕਾਰਵਾਈ
30 ਬਿਲੀਅਨ ਦੇ ਅਮਰੀਕੀ ਪਦਾਰਥਾਂ 25 ਫੀਸਦੀ ਟੈਰਿਫ ਲਗਾਇਆ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕੈਨੇਡੀਅਨ ਦੇ ਹਿਤਾਂ ਲਈ ਹਰ ਕਦਮ ਚੁੱਕਾਂਗੇ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੇ ਵੱਖ-ਵੱਖ ਪਦਾਰਥਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਤੋਂ ਕੁਝ ਘੰਟਿਆਂ ਬਾਅਦ ਹੀ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਦੇ 30 ਬਿਲੀਅਨ ਦੇ ਨਿਰਯਾਤ ‘ਤੇ 25 ਫੀਸਦੀ ਟੈਰਿਫ ਲਗਾ ਦਿੱਤਾ ਹੈ। ਇਸ ਫੈਸਲੇ ਦੇ ਐਲਾਨ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਦੇਸ਼ ਵਾਸੀਆਂ ਨਾਂਅ ਇੱਕ ਸੰਬੋਧਨ ਪੱਤਰ ‘ਚ ਕਿਹਾ ਹੈ ਕਿ ਕੈਨੇਡਾ ਅਜਿਹਾ ਨਹੀਂ ਸੀ ਚਾਹੁੰਦਾ ਕਿ ਉਹ ਆਪਣੇ ਨੇੜਲੇ ਸਾਥੀ ਅਤੇ ਮਿੱਤਰ ਦੇਸ਼ ਖਿਲਾਫ਼ ਅਜਿਹਾ ਕਰੇ ਪਰ ਹੁਣ ਮੌਜੂਦਾ ਹਾਲਾਤ ‘ਚ ਅਸੀਂ ਕੈਨੇਡੀਅਨ ਦੇ ਹਿੱਤਾਂ ਲਈ ਰੱਖਿਆ ਕਰਨ ਤੋਂ ਪਿੱਛੇ ਕਰਨ ਤੋਂ ਨਹੀਂ ਹੱਟ ਸਕਦੇ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਪਰੋਕਤ ਫੈਸਲੇ ਤੋਂ ਪਹਿਲਾਂ ਦੇਸ਼ ਦੇ ਸੂਬਿਆਂ ਦੇ ਪ੍ਰੀਮੀਅਰਸ ਨਾਲ ਗੱਲਬਾਤ ਕੀਤੀ ਅਤੇ ਅਮਰੀਕਾ ਦੇ ਟੈਰਿਫ ਖਿਲਾਫ਼ ਜਵਾਬੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਫਿਲਹਾਲ ਭਾਵੇਂ 30 ਬਿਲੀਅਨ ਦੇ ਅਮਰੀਕੀ ਪਦਾਰਥਾਂ ‘ਤੇ 25 ਫੀਸਦੀ ਟੈਰਿਫ ਲਗਾਇਆ ਜਾ.ਰਿਹਾ ਹੈ ਪਰ ਕੁਝ ਹਫਤਿਆਂ ਤੱਕ ਅਸੀਂ 125 ਬਿਲੀਅਨ ਤੱਕ ਟੈਰਿਫ ਲਗਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨਾਲ ਹੁਣ ਆਪਣੇ ਵਪਾਰਕ ਭਾਈਵਾਲ ਦੇਸ਼ ਨਾਲ ਸਾਡੇ ਰਿਸ਼ਤੇ ਨਵੇਂ ਦੌਰ ‘ਚ ਸ਼ਾਮਿਲ ਹੋ ਗਏ ਹਨ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਾਡੇ ਵੱਲੋਂ ਜਵਾਬੀ ਕਾਰਵਾਈ ‘ਚ ਲਗਾਏ ਜਾਣ ਵਾਲੇ ਟੈਰਿਫ ‘ਚ ਮੁੱਖ ਰੂਪ ‘ਅਮਰੀਕਾ ਦੇ ਬੀਅਰ, ਸ਼ਰਾਬ, ਫਲ.ਅਤੇ ਫਲਾਂ ਦਾ ਜੂਸ , ਸਬਜੀਆਂ, ਪਰਫਿੳਊਮ, ਕੱਪੜੇ, ਜੁੱਤੀਆਂ, ਘਰੇਲੂ ਸਮਾਨ, ਫਰਨੀਚਰ, ਲੱਕੜ, ਪਲਾਸਟਿਕ ਅਤੇ ਹੋਰ ਸਮਾਨ ਸ਼ਾਮਿਲ ਹੈ ।
ਦੱਸਣਯੋਗ ਹੈ ਕਿ ਅਮਰੀਕਾ ਦੇ ਨਵੇਂ.ਚੁਣੇ ਗਏ ਰਾਸ਼ਟਰਤਪਤੀ ਡੋਨਾਲਡ ਟਰੰਪ ਨੇ ਕੈਨੇਡਾ, ਮੈਕਸੀਕੋ ਦੇ ਪਦਾਰਥਾਂ ‘ਤੇ 25 ਫੀਸਦ ਟੈਰਿਫ ਅਤੇ ਚੀਨ ‘ਤੇ 10 ਫੀਸਦੀ ਲੇਵੀ ਲਗਾਉਣ ਦਾ ਫੈਸਲਾ ਕੀਤਾ ਹੈ ਜਿਸ ਸੰਬੰਧੀ ਉਹਨਾਂ ਨੇ ਅੱਜ ਆਰਡੀਨੈੰਸ ਵੀ ਜਾਰੀ ਕਰ ਦਿੱਤਾ ਹੈ ਜੋ ਮੰਗਲਵਾਰ ਨੂੰ ਲਾਗੂ ਹੋ ਜਾਣਾ ਹੈ । ਅੱਜ ਗਵਾਂਢੀ ਮੁਲਕ ਦੀ ਇਸ ਕਾਰਵਾਈ ਖਿਲਾਫ਼ ਕੈਨੇਡਾ ਦੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਹੋਰ ਕੈਨੇਡੀਅਨ ਆਗੂਆਂ ਦੇ ਤਿੱਖੇ ਪ੍ਰਤੀਕਰਮ ਆਏ ਹਨ।
ਮਾਹਿਰਾਂ ਅਨੁਸਾਰ ਇਸ ਜੰਗ ਹਾਲੇ ਕੁਝ ਸਮੇਂ ਲਈ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ।
(ਗੁਰਮੁੱਖ ਸਿੰਘ ਬਾਰੀਆ)