• ਛੋਟੇ, ਸੀਮਾਂਤ, ਅਨੁਸੂਚਿਤ ਜਾਤੀਆਂ ਅਤੇ ਮਹਿਲਾ ਕਿਸਾਨਾਂ ਨੂੰ 50 ਫੀਸਦੀ ਜਦਕਿ ਬਾਕੀ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਹਾਸਲ ਹੋਵੇਗੀ
ਚੰਡੀਗੜ•, 8 ਜਨਵਰੀ
ਕਿਸਾਨਾਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ਪ੍ਰਤੀ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ‘ਤੇ 40 ਤੋਂ 50 ਫੀਸਦੀ ਸਬਸਿਡੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾ ਉਲੀਕੀ ਹੈ ਜਿਸ ਨਾਲ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਦੂਰ ਹੋਵੇਗੀ।
ਖੇਤੀਬਾੜੀ ਵਿਭਾਗ ਵੱਲੋਂ ਛੋਟੇ, ਸੀਮਾਂਤ ਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ‘ਤੇ 50 ਫੀਸਦੀ ਜਦਕਿ ਬਾਕੀ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਵਿਭਾਗ ਨੇ ਸਬਸਿਡੀ ਵਾਲੀ ਮਸ਼ੀਨਰੀ ਖਰੀਦਣ ਦੇ ਚਾਹਵਾਨ ਕਿਸਾਨਾਂ ਪਾਸੋਂ 20 ਜਨਵਰੀ ਤੱਕ ਅਰਜ਼ੀਆਂ ਮੰਗੀਆਂ ਹਨ ਤਾਂ ਕਿ ਜੂਨ ਤੇ ਜੁਲਾਈ ਮਹੀਨੇ ਵਿੱਚ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਮੱਦੇਨਜ਼ਰ ਮਸ਼ੀਨਾਂ ਦਾ ਪ੍ਰਬੰਧ ਕਰਨ ਲਈ ਢੁਕਵੇਂ ਬੰਦੋਬਸਤ ਕੀਤੇ ਜਾ ਸਕਣ। ਚਾਹਵਾਨ ਕਿਸਾਨ ਸਬੰਧਤ ਜ਼ਿਲਿ•ਆਂ ਵਿੱਚ ਬਲਾਕ ਖੇਤੀਬਾੜੀ ਵਿਕਾਸ ਅਫਸਰ ਜਾਂ ਜ਼ਿਲ•ਾ ਖੇਤੀਬਾੜੀ ਅਫਸਰ ਵਿੱਚ ਅਰਜ਼ੀਆਂ ਦੇ ਸਕਦੇ ਹਨ।
ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕੇ.ਐਸ. ਪੰਨੂੰ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਲਵਾਈ ਅਤੇ ਗੰਨੇ ਦੀ ਕਟਾਈ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਦੀ ਖੇਤੀ ਦਾ ਮਸ਼ੀਨੀਕਰਨ ਹੋ ਚੁੱਕਾ ਹੈ ਕਿਉਂ ਜੋ ਇਨ•ਾਂ ਦੋਵੇਂ ਫਸਲਾਂ ਦੀ ਖੇਤੀ ਅਜੇ ਤੱਕ ਹੱਥੀਂ ਹੁੰਦੀ ਹੈ। ਉਨ•ਾਂ ਕਿਹਾ ਕਿ ਸਾਉਣੀ ਸੀਜ਼ਨ ਦੌਰਾਨ ਜੂਨ ਤੇ ਜੁਲਾਈ ਦੇ ਮਹੀਨੇ ‘ਚ ਝੋਨੇ ਦੀ ਲਵਾਈ ਲਈ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਆਉਂਦੇ ਹਨ ਪਰ ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਤੋਂ ਬਾਹਰੋਂ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲਾਉਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਨ ਵੱਲ ਪ੍ਰੇਰਿਤ ਕਰਨ ਦਾ ਫੈਸਲਾ ਲਿਆ ਹੈ ਜਿਸ ਤਹਿਤ ਕਿਸਾਨਾਂ ਨੂੰ ਸਬਸਿਡੀ ‘ਤੇ ਮਸ਼ੀਨਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਪੰਨੂੰ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਇਹ ਮਸ਼ੀਨਾਂ ਤਿਆਰ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ (ਸਮੇਤ ਕੀਮਤ) ਆਪਣੀ ਵੈੱਬਸਾਈਟ ‘ਤੇ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਚਾਹਵਾਨ ਕਿਸਾਨ ਵਾਜਬ ਕੀਮਤਾਂ ‘ਤੇ ਇਹ ਮਸ਼ੀਨਾਂ ਖਰੀਦ ਸਕਣ।
ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੋ ਤਰ•ਾਂ ਦੀਆਂ ਹਨ ਜਿਨ•ਾਂ ਵਿੱਚ ਇਕ ਪਿੱਛੇ ਚਲਦੇ ਹੋਏ ਝੋਨਾ ਲਾਉਣ ਵਾਲੀ ਮਸ਼ੀਨ ਹੈ ਜੋ ਇਕ ਵਿਅਕਤੀ ਤੇ ਇਕ ਸਹਾਇਕ ਸਮੇਤ ਚਲਾਈ ਜਾ ਸਕਦੀ ਹੈ। ਇਹ ਮਸ਼ੀਨ ਇਕ ਦਿਨ ਵਿੱਚ ਚਾਰ ਤੋਂ ਛੇ ਏਕੜ ਵਿੱਚ ਝੋਨਾ ਲਾ ਸਕਦੀ ਹੈ ਜਦਕਿ 6-8 ਸਿਆੜ ਵਾਲੀ ਸਵੈ-ਚਾਲਿਤ ਮਸ਼ੀਨ ਪ੍ਰਤੀ ਦਿਨ 10 ਤੋਂ 12 ਏਕੜ ਝੋਨਾ ਲਾਉਂਦੀ ਹੈ। ਉਨ•ਾਂ ਦੱਸਿਆ ਕਿ ਇਹ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਦੀ ਇਕਸਾਰ ਲਵਾਈ ਨੂੰ ਯਕੀਨੀ ਬਣਾਉਂਦੀਆਂ ਹਨ।
ਸ੍ਰੀ ਪੰਨੂੰ ਨੇ ਦੱਸਿਆ ਕਿ ਪਿੱਛੇ ਚਲਦੇ ਹੋਏ ਝੋਨਾ ਲਾਉਣ ਵਾਲੀ 4-6 ਸਿਆੜ ਵਾਲੀ ਮਸ਼ੀਨ ‘ਤੇ 1.5 ਲੱਖ ਰੁਪਏ ਤੱਕ 50 ਫੀਸਦੀ ਸਬਸਿਡੀ ਜਦਕਿ 1.20 ਲੱਖ ਰੁਪਏ ਤੱਕ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਇਸੇ ਤਰ•ਾਂ 4-8 ਸਿਆੜ ਵਾਲੀ ਸਵੈ-ਚਾਲਿਤ ਮਸ਼ੀਨ ਲਈ 5 ਲੱਖ ਰੁਪਏ ਤੱਕ 50 ਫੀਸਦੀ ਸਬਸਿਡੀ ਜਦਕਿ 4 ਲੱਖ ਰੁਪਏ ਤੱਕ 40 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਇਸੇ ਤਰ•ਾਂ 8 ਸਿਆੜ ਤੋਂ ਵੱਧ ਵਾਲੀ ਸਵੈ-ਚਾਲਿਤ ਮਸ਼ੀਨ ਲਈ 8 ਲੱਖ ਰੁਪਏ ਤੱਕ 50 ਸਬਸਿਡੀ ਜਦਕਿ 6.50 ਲੱਖ ਰੁਪਏ ਤੱਕ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਪੰਨੂੰ ਨੇ ਦੱਸਿਆ ਕਿ ਝੋਨੇ ਦੀ ਲਵਾਈ ਦੇ ਮਸ਼ੀਨੀਕਰਨ ਵਿੱਚ ਮੁੱਖ ਚੁਣੌਤੀ ਪਨੀਰੀ ਦੀ ਬਿਜਾਈ ਹੈ। ਸੂਬਾ ਸਰਕਾਰ ਵੱਲੋਂ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਖਿਆ ਗਿਆ ਹੈ ਕਿ ਕਿਸਾਨਾਂ ਨੂੰ ਸਿਖਲਾਈ ਪ੍ਰਾਪਤ ਕਾਮਿਆਂ ਰਾਹੀਂ ਝੋਨੇ ਦੀ ਪਨੀਰੀ ਬਿਜਵਾਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਝੋਨੇ ਦੀ ਪਨੀਰੀ ਦੀ ਬਿਜਾਈ ਬਿਹਤਰ ਢੰਗ ਨਾਲ ਹੋ ਸਕੇ।