ਲਾਹੌਰ, 25 ਅਪਰੈਲ
ਸ਼੍ਰੋਮਣੀ ਕਮੇਟੀ ਦੇ ਜਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਵਿਸਾਖੀ ਮਨਾਉਣ ਗਈ ਭਾਰਤੀ ਔਰਤ ਕਿਰਨ ਬਾਲਾ ਦਾ ਪਾਕਿਸਤਾਨ ਨੇ ਛੇ ਮਹੀਨੇ ਲਈ ਵੀਜ਼ਾ ਵਧਾ ਦਿੱਤਾ ਹੈ। ਇਸ ਔਰਤ ਨੇ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਕਰਕੇ ਆਪਣਾ ਨਾਂ ਅਮੀਨਾ ਬੀਬੀ ਰੱਖ ਲਿਆ ਸੀ ਪਾਕਿ ਨਾਗਰਿਕ ਨਾਲ ਨਿਕਾਹ ਕਰ ਲਿਆ ਸੀ। ਇਸ ਮਗਰੋਂ ਇਸ ਨੇ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨ ਲਈ ਅਤੇ ਵੀਜ਼ੇ ਵਿੱਚ ਵਾਧੇ ਲਈ ਅਰਜ਼ੀ ਦਿੱਤੀ ਸੀ।