ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਆਪਣੇ ਬਿਹਤਰੀਨ ਐਕਸ਼ਨ ਦੇ ਨਾਲ ਕਾਮੇਡੀ ਲਈ ਵੀ ਜਾਣੇ ਜਾਂਦੇ ਹਨ। ਬਾਲੀਵੁੱਡ ਅਭਿਨੇਤਾ ਨੇ ਕਿਹਾ ਕਿ ਇਕ ਕਲਾਕਾਰ ਕਾਮੇਡੀ ਤੋਂ ਬਿਨਾ ਕੁੱਝ ਵੀ ਨਹੀਂ ਹੈ। ਅਕਸ਼ੈ ਨੇ ਆਪਣੇ ਬਿਆਨ ‘ਚ ਕਿਹਾ, ”ਕਾਮੇਡੀ ਇਕ ਕਲਾ ਹੈ, ਨਕਲ ਉਤਾਰਨਾ ਅਤੇ ਮਜ਼ਾਕ ਬਣਾਉਣਾ ਇਸ ਦਾ ਹਿੱਸਾ ਹੈ। ਤੁਸੀਂ ਕਲਾ ਨੂੰ ਕਿਸ ਰੂਪ ‘ਚ ਲੈਂਦੇ ਹੋ, ਇਹ ਹੀ ਉਸ ਨੂੰ ਵੱਖ ਬਣਾਉਂਦਾ ਹੈ। ਮੇਰਾ ਮੰਨਣਾ ਹੈ ਕਿ ਇਕ ਕਲਾਕਾਰ ਕਾਮੇਡੀ ਤੋਂ ਬਿਨਾਂ ਕੁੱਝ ਵੀ ਨਹੀਂ ਹੈ।”