-ਸਾਰੇ ਐਂਟਰੀ ਗੇਟਾਂ ਉਤੇ ਲੱਗੇਗੀ ਸਕ੍ਰੀਨਿੰਗ ਮਸ਼ੀਨ
ਚੰਡੀਗੜ੍ਹ, 13 ਮਾਰਚ
ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਾਰੇ ਐਂਟਰੀ ਦਰਵਾਜ਼ਿਆਂ ਉਤੇ ਸਕ੍ਰੀਨਿੰਗ ਮਸ਼ੀਨਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਹਾਈਕੋਰਟ ਨੇ ਪ੍ਰਸ਼ਾਸਨਿਕ ਪੱਧਰ ਉਤੇ ਲਿਆ ਹੈ। ਹੁਣ ਹਾਈਕੋਰਟ ਵਿਚ ਆਉਣ ਵਾਲਿਆਂ ਦੀ ਐਂਟਰੀ ਗੇਟਾਂ ਉਤੇ ਮਸ਼ੀਨਾਂ ਰਾਹੀਂ ਸਕ੍ਰੀਨਿੰਗ ਚੈਕਿੰਗ ਕੀਤਾ ਜਾਇਆ ਕਰੇਗੀ। ਇਹ ਵੱਡਾ ਕਦਮ ਕਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਹਾਈਕੋਰਟ ਦੇ ਪ੍ਰਸ਼ਾਸਨ ਵੱਲੋਂ ਉਠਾਇਆ ਜਾ ਰਿਹਾ ਹੈ।