ਪਠਾਨਕੋਟ, 23 ਅਪ੍ਰੈਲ  :- ਕਰੀਬ ਦੋ ਦਿਨ ਪਹਿਲਾ ਜਿਲ•ਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਦੇ 6 ਮਰੀਜਾਂ ਦੀ ਪਹਿਲੀ ਸੈਂਪਲਿੰਗ ਰਿਪੋਰਟ ਨੈਗੇਟਿਵ ਆਈ ਸੀ ਅਤੇ ਸਿਹਤ ਵਿਭਾਗ ਵੱਲੋਂ ਦੂਸਰੇ ਫੇਜ ਦੀ ਸੈਂਪਲਿੰਗ ਲਈ ਇਨ•ਾਂ ਲੋਕਾਂ ਦੀ ਸੈਂਪਲਿੰਗ ਭੇਜੀ ਗਈ ਸੀ ਅੱਜ ਉਪਰੋਕਤ 6 ਲੋਕਾਂ ਵਿੱਚੋਂ ਕਰੋਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਇੱਕ ਦੀ ਕਰੋਨਾ ਪਾਜੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਰਾਜ ਰਾਣੀ ਦੇ 5 ਪਰਿਵਾਰਿਕ ਮੈਂਬਰਾਂ ਦੀ ਸੈਕੰਡ ਫੇਜ ਦੀ ਰਿਪੋਰਟ ਨੈਗੇਟਿਵ ਆਉਂਣ ਤੇ ਇਨ•ਾਂ 5 ਲੋਕਾਂ ਨੂੰ ਸਿਵਲ ਹਸਪਤਾਲ ਤੋਂ ਉਨ•ਾਂ ਦੇ ਘਰ•ਾਂ ਦੇ ਲਈ ਰਵਾਨਾ ਕੀਤਾ। ਇਸ ਮੋਕੇ ਤੇ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਠੀਕ ਹੋਏ ਲੋਕਾਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਜਿਲ•ਾ ਪ੍ਰਸਾਸਨ ਵੱਲੋਂ ਵਿਸੇਸ ਤੋਰ ਤੇ ਹਾਜ਼ਰ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਾਰਿਆਂ ਨੂੰ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ ਅਤੇ ਆਈਸੋਲੇਟ ਵਿੱਜ ਕੰਮ ਕਰ ਰਹੇ ਸਟਾਫ ਦੇ ਕੰਮ ਦੀ ਵੀ ਪ੍ਰਸੰਸਾ ਕੀਤੀ।

ਜਿਕਰਯੋਗ ਹੈ ਕਿ ਪਿਛਲੇ ਦਿਨ•ਾਂ ਦੋਰਾਨ ਸੁਜਾਨਪੁਰ ਵਿਖੇ ਕਰੋਨਾ ਵਾਈਰਸ ਨਾਲ 75 ਸਾਲ ਦੀ ਬਜੂਰਗ ਮਹਿਲਾ  ਰਾਜ ਰਾਣੀ ਕਰੋਨਾ ਪਾਜੀਟਿਵ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ ਅਤੇ ਜਿਲ•ਾ ਪ੍ਰਸਾਸਨ ਵੱਲੋਂ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੀ ਸੈਂਪਲਿੰਗ ਕਰਵਾਈ ਗਈ, ਜਿਨ•ਾਂ ਵਿੱਚੋਂ ਜੋ ਲੋਕ ਕਰੋਨਾ ਪਾਜੀਟਿਵ ਸਨ ਉਨ•ਾਂ ਨੂੰ ਸਿਵਲ ਹਸਪਤਾਲ ਵਿੱਚ ਕੋਰਿਨਟਾਈਨ ਕਰਕੇ ਆਈਸੋਲੇਟ ਕੀਤਾ ਗਿਆ ਸੀ। ਇਨ•ਾ ਪਰਿਵਾਰਿਕ ਮੈਂਬਰਾਂ ਦਾ ਕੋਰਿਨਟਾਈਮ ਪੂਰਾ ਹੋਣ ਤੋਂ ਬਾਅਦ ਪਹਿਲੇ ਫੇਜ ਦੀ ਸੈਂਪਲਿੰਗ ਵਿੱਚ 6 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪਰ ਦੂਸਰੇ ਫੇਜ ਦੀ ਸੈਂਪਲਿੰਗ ਵਿੱਚ ਇੱਕ ਪਰਿਵਾਰਿਕ ਮੈਂਬਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।

ਅੱਜ ਸਿਹਤ ਵਿਭਾਗ ਵੱਲੋਂ ਸੁਜਾਨਪੁਰ ਨਿਵਾਸੀ ਰਾਜ ਰਾਣੀ ਦੇ ਪਤੀ ਪ੍ਰੇਮ ਪਾਲ, ਪੋਤਾ ਰਿਸਵ (23), ਨੂਹ ਜੋਤੀ (34), ਪੋਤੇ ਦੀ ਸੱਸ  ਪ੍ਰੋਮਿਲਾ ਸਰਮਾ (50) ਅਤੇ ਬੇਟਾ ਸੁਰੇਸ (54) ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਨੈਗੇਟਿਵ ਆਉਂਣ ਤੇ ਘਰ ਭੇਜਿਆ ਗਿਆ ਹੈ , ਜਦਕਿ ਰਾਜ ਰਾਣੀ ਦੀ ਨੂਹ ਪਰਵੀਨ (53) ਜਿਸ ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਜਿਸ ਨੂੰ ਅਜੇ ਆਈਸੋਲੇਟ ਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੰਦਪੁਰ ਰੜ•ਾਂ ਨਿਵਾਸੀ ਰਾਜ ਕੁਮਾਰ ਜਿਸ ਦੀ ਵੀ ਕਰੋਨਾ ਰਿਪੋਰਟ ਪਾਜੀਟਿਵ ਆਈ ਸੀ ਕੋਰਿਨਟਾਈਮ ਸਮਾਂ ਪੂਰਾ ਹੋਣ ਤੇ ਪਹਿਲੇ ਫੇਜ ਦੀ ਸੈਂਪਲਿੰਗ ਕੀਤੀ ਗਈ, ਜਿਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ । ਐਸ.ਐਮ.ਓ. ਪਠਾਨਕੋਟ ਡਾ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨ•ਾਂ ਲੋਕਾਂ ਦੀ ਦੂਸਰੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨ•ਾਂ ਦੀ ਕੂਝ ਦਿਨ•ਾਂ ਬਾਅਦ ਫਿਰ ਤੋਂ ਰੀਸੈਂਪਲਿੰਗ ਕੀਤੀ ਜਾਵੇਗੀ।