ਚੰਡੀਗੜ੍ਹ, 12 ਮਾਰਚ 2020: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ ‘ਚ ਇਟਲੀ ‘ਚ ਫਸੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ।

ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਨੇ ਇਟਲੀ ਦੇ ਏਅਰਪੋਰਟ ‘ਤੇ ਫਸੇ ਕਰੀਬ 30 ਭਾਰਤੀ ਵਿਦਿਆਰਥੀਆਂ ਦਾ ਮੁੱਦਾ ਉਠਾਇਆ ਤਾਂ ਵਿਦੇਸ਼ ਮੰਤਰੀ ਐਸ. ਸ਼ੰਕਰ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਫਸੇ ਭਾਰਤੀਆਂ ‘ਚ ਜੋ ਵੀ ਕਰੋਨਾ ਵਾਇਰਸ ਤੋਂ ਮੁਕਤ (ਨੈਗੇਟਿਵ) ਹੋਵੇਗਾ, ਉਨ੍ਹਾਂ ਨੂੰ ਭਾਰਤ ਸਰਕਾਰ ਵਾਪਸ ਦੇਸ਼ ਲੈ ਕੇ ਆਵੇਗੀ, ਪਰੰਤੂ ਜੇ ਕੋਈ ਕਰੋਨਾਵਾਇਰਸ ਨਾਲ ਪ੍ਰਭਾਵਿਤ (ਪਾਜੇਟਿਵ) ਪਾਇਆ ਗਿਆ ਤਾਂ ਉਸਦਾ ਉੱਥੇ ਹੀ ਇਲਾਜ ਕਰਵਾਇਆ ਜਾਵੇਗਾ।