ਪਠਾਨਕੋਟ, 22 ਅਪ੍ਰੈਲ :  ਦੀਪਕ ਹਿਲੋਰੀ ਆਈ.ਪੀ.ਐਸ. ਐਸ.ਐਸ.ਪੀ. ਪਠਾਨਕੋਟ ਜੀ ਨੇ ਅੱਜ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਵਿਸਵ ਭਰ ਵਿੱਚ ਕੋਵਿੰਡ-19 ਦੀ ਮਹਾਂਮਰੀ (ਬਿਮਾਰੀ) ਦੇ ਚਲਦਿਆ ਜਿਲਾ ਪ੍ਰਸਾਸਨ, ਪਠਾਨਕੋਟ ਵੱਲੋਂ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਵਪਾਰੀਆਂ, ਕਾਰੋਬਾਰ ਕਰਨ ਵਾਲੇ ਵਿਅਕਤੀਆਂ ਆਦਿ ਦੇ ਖਿਲਾਫ ਜੇਰ ਧਾਰਾ 188 ਭ.ਦ. ਤਹਿਤ ਅੱਜ ਤੱਕ 356 ਮੁਕੱਦਮਾ ਦਰਜ ਕੀਤੇ ਗਏ ਹਨ।ਇਹ ਮੁਕੱਦਮੇ ਉਹਨਾਂ ਵਿਅਕਤੀਆਂ ਦੇ ਖਿਲਾਫ ਦਰਜ ਕੀਤੇ ਗਏ ਹਨ, ਜੋ ਬਿਨਾ ਵਜਾ ਜਾਂ ਬਿਨਾ ਕਰਫਿਊ ਪਾਸ ਤੋਂ ਘਰਾਂ ਤੋਂ ਬਾਹਰ ਘੁੰਮ ਰਹੇ ਸਨ।ਇਸ ਤੋਂ ਇਲਾਵਾ ਐਸ.ਐਸ.ਪੀ.ਪਠਾਨਕੋਟ ਜੀ ਨੇ 188 ਭ.ਦ. ਤਹਿਤ ਦਰਜ ਹੋ ਰਹੇ ਮੁਕੱਦਮਿਆਂ ਸਬੰਧੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਖਿਲਾਫ 188 ਭ.ਦ. ਤਹਿਤ ਮੁਕੱਦਮਾ ਦਰਜ ਹੁੰਦਾ ਹੈ, ਉਸ ਵਿਅਕਤੀ ਦਾ ਪਾਸਪੋਰਟ, ਡਰਾਇਵਿੰਗ ਲਾਇਸੰਸ ਨਹੀ ਬਣ ਸਕਦਾ, ਨਾ ਹੀ ਉਹ ਵਿਅਕਤੀ ਵਿਦੇਸ ਜਾ ਸਕਦਾ ਹੈ ਅਤੇ ਨਾ ਹੀ ਉਹ ਸਰਕਾਰੀ ਨੌਕਰੀ ਕਰ ਸਕਦਾ ਹੈ। ਵਿਸ਼ੇਸ ਤੋਰ ਤੇ ਨੋਜਵਾਨ ਬੱਚੇ ਆਪਣੀ ਪੜਾਈ ਕਰਨ ਲਈ ਵਿਦੇਸ ਨਹੀ ਜਾ ਸਕਦੇ ਹਨ ਅਤੇ ਮਾਨਯੋਗ ਅਦਾਲਤ ਵੱਲੋ ਜੁਰਮਾਨੇ (ਸਜਾ ਜਾਬੀ) ਹੋਣ ਕਰਕੇ ਉਹਨਾਂ ਦਾ ਭਵਿੱਖ ਖਰਾਬ ਹੋ ਸਕਦਾ ਹੈ।

ਮਾਨਯੋਗ ਐਸ.ਐਸ.ਪੀ. ਪਠਾਨਕੋਟ ਨੇ ਜਿਲਾ ਪਠਾਨਕੋਟ ਦੇ ਸਮੂਹ ਨਿਵਾਸੀਆਂ ਨੂੰ ਬਿਨ•ਾ ਵਜਾਂ ਅਤੇ ਬਿਨਾ ਕਰਫਿਊ ਪਾਸ ਦੇ ਘਰੋ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੈ ਅਤੇ ਐਸ.ਐਸ.ਪੀ. ਸਾਹਿਬ ਵੱਲੋਂ ਪਠਾਨਕੋਟ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ-ਆਪਣੇ ਘਰਾਂ ਵਿੱਚ ਰਹਿਕੇ ਆਪਣੇ ਆਪ ਨੂੰ, ਸਮਾਜ ਅਤੇ ਦੇਸ ਨੂੰ ਬਚਾਉ।