ਮੁੰਬਈ — ਨਿਰਦੇਸ਼ਕ ਕਬੀਰ ਖਾਨ ਪੁਸ਼ਟੀ ਕੀਤੀ ਹੈ ਕਿ ਭਾਰਤ ਦੀ ਸਾਲ 1983 ‘ਚ ਕ੍ਰਿਕਟ ਵਰਲਡ ਕੱਪ ਦੀ ਜਿੱਤ ‘ਤੇ ਆਧਾਰਿਤ ਫਿਲਮ ‘ਚ ਰਣਬੀਰ ਸਿੰਘ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਭੂਮਿਕਾ ਲਈ ਰਣਬੀਰ ਸਿੰਘ ਪਹਿਲੀ ਪਸੰਦ ਹਨ। ਫਿਲਮ ਨਿਰਮਾਤਾ ਨੇ ਦੱਸਿਆ ਕਿ ਬਚਪਨ ‘ਚ ਉਨ੍ਹਾਂ ਦੇ ਦਿਲ ਦੇ ਕਰੀਬ ਰਹਿਣ ਵਾਲੇ ਵਿਸ਼ੇ ਦਾ ਉਹ ਨਿਰਦੇਸ਼ਨ ਕਰਨ ਜਾ ਰਹੇ ਹਨ।

ਉਨ੍ਹਾਂ ਕਿਹਾ, ”1983 ਕ੍ਰਿਕਟ ਕੱਪ ਜਦੋਂ ਭਾਰਤ ਨੇ ਜਿਤਿਆ ਸੀ ਤਾਂ ਮੈਂ ਸਕੂਲ ਜਾਣ ਵਾਲਾ ਵਿਦਿਆਰਥੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਤੋਂ ਬਾਅਦ ਭਾਰਤ ‘ਚ ਕ੍ਰਿਕਟ ਦਾ ਸਵਰੂਪ ਬਦਲ ਜਾਵੇਗਾ। ਇਕ ਫਿਲਮਕਾਰ ਦੇ ਰੂਪ ‘ਚ ਮੇਰੇ ਲਈ ਇਹ ਯਾਤਰਾ ਉਸ ਜਿਤ, ਉਸ ਨੌਜਵਾਨ ਭਾਰਤੀ ਟੀਮ ਦੀ ਊਰਜਾ ਅਤੇ ਜੁਨੂਨ ਨਾਲ ਭਰਿਆ ਵਿਸ਼ਾ ਹੈ ਜੋ ਮੇਰੀ ਰੋਮਾਂਚਕ ਕਹਾਣੀਆਂ ‘ਚ ਇਕ ਹੈ ਜਿਨ੍ਹਾਂ ‘ਤੇ ਮੈਂ ਕੰਮ ਕਰ ਰਿਹਾ ਹਾਂ”। ਕਬੀਰ ਨੇ ਕਿਹਾ, ”ਇਹ ਬਹੁਤ ਚੰਗੀ ਗੱਲ ਹੈ ਕਿ ਰਣਬੀਰ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਂ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਜਦੋਂ ਤੋਂ ਮੈਂ ਸਕ੍ਰਿਪਟ ਨੂੰ ਅੰਤਿਮ ਰੂਪ ਦਿੱਤਾ ਹੈ, ਮੈਂ ਕਿਸੇ ਹੋਰ ਨੂੰ ਇਸ ਭੂਮਿਕਾ ‘ਚ ਨਹੀਂ ਦੇਖ ਸਕਦਾ ਹਾਂ।