ਚੰਡੀਗੜ੍ਹ— ਪੰਜਾਬ ਯੂਨੀਵਰਸਿਟੀ (ਪੀ. ਯੂ.) ‘ਚ ਵਿਦਿਆਰਥੀ ਸੰਘ ਚੋਣਾਂ 2018 ਦੇ ਨਤੀਜੇ ਆ ਚੁਕੇ ਹਨ ਅਤੇ ਇਨ੍ਹਾਂ ਚੋਣਾਂ ‘ਚ ਐੱਸ. ਐੱਫ. ਐੱਸ. ਦੀ ਕਨੂੰਪ੍ਰਿਆ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ। ਕੰਨੂਪ੍ਰਿਆ ਨੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਕੇ ਬੇਮਿਸਾਲ ਇਤਿਹਾਸ ਰਚ ਦਿੱਤਾ ਹੈ। ਉਸ ਨੇ ਸਭ ਤੋਂ ਵੱਧ 1,333 ਵੋਟਾਂ ਹਾਸਲ ਕੀਤੀਆਂ ਹਨ। ਉਸ ਤੋਂ ਇਲਾਵਾ ਐਸ. ਓ. ਆਈ. ਤੋਂ ਇਕਬਾਲਪ੍ਰੀਤ ਸਿੰਘ ਨੂੰ 834, ਏ. ਬੀ. ਪੀ. ਤੋਂ ਅਸ਼ੀਸ਼ ਰਾਣਾ ਨੂੰ 651, ਐਨ. ਐਸ. ਯੂ. ਆਈ. ਤੋਂ ਅਨੁਜ ਸਿੰਘ ਨੂੰ 519 ਅਤੇ ਨੋਟ ਨੂੰ 80 ਵੋਟਾਂ ਹਾਸਲ ਹੋਈਆਂ ਹਨ।ਵੋਟਾਂ ਹਾਸਲ ਹੋਈਆਂ ਹਨ।