ਟੋਕੀਓ, 29 ਨਵੰਬਰ

ਕਰੋਨਾ ਦੇ ਖਤਰਨਾਕ ਓਮੀਕਰੋਨਾ ਰੂਪ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਜਾਪਾਨ ਨੇ ਸਾਰੇ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿਚ ਦਾਖਲ ਹੋਣ ’ਤੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਫਰਾਂਸ ਵਿਚ ਓਮੀਕਰੋਨ ਦੇ ਅੱਠ ਸ਼ੱਕੀ ਮਰੀਜ਼ ਮਿਲੇ ਹਨ। ਕੈਨੇਡਾ ਵਿਚ ਨਾਈਜੀਰੀਆ ਤੋਂ ਆਏ ਦੋ ਲੋਕਾਂ ਨੂੰ ਓਮੀਕਰੋਨ ਹੋਣ ਦੀ ਪੁਸ਼ਟੀ ਹੋਈ ਹੈ। ਓਮੀਕਰੋਨ ਦੇ ਵਧਦੇ ਕੇਸਾਂ ਕਾਰਨ ਕਈ ਦੇਸ਼ਾਂ ਨੇ ਟੈਸਟਿੰਗ ਤੇ ਇਕਾਂਤਵਾਸ ਕਰਨ ਦੇ ਅਮਲ ਵਿਚ ਤੇਜ਼ੀ ਲਿਆਂਦੀ ਹੈ। ਦੂਜੇ ਪਾਸੇ ਸ੍ਰੀਲੰਕਾ, ਮਾਲਦੀਵ ਸਣੇ ਕਈ ਦੇਸ਼ਾਂ ਨੇ ਅਫਰੀਕੀ ਦੇਸ਼ਾਂ ਦੇ ਯਾਤਰੀਆਂ ’ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਵਲੋਂ ਵੀ ਅੱਜ ਇਹ ਰੋਕ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।