ਓਟਾਵਾ— ਐਤਵਾਰ ਨੂੰ ਓਟਾਵਾ ‘ਚ ‘ਪਰਾਈਡ ਪਰੇਡ’ ਕੱਢੀ ਗਈ, ਜਿਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਕੱਠੇ ਹੋਏ। ਇਸ ਪਰੇਡ ਦਾ ਹਿੱਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਬਣੇ। ਟੂਰਡੋ ਨਾਲ ਉਨ੍ਹਾਂ ਦੇ ਦੋ ਬੱਚੇ ਵੀ ਇਸ ਪਰੇਡ ‘ਚ ਸ਼ਾਮਲ ਹੋਏ। ਇਹ ਪਰਾਈਡ ਪਰੇਡ ਓਟਾਵਾ ਦੇ ਇਤਿਹਾਸ ‘ਚ ਸਭ ਤੋਂ ਵੱਡੀ ਪਰੇਡ ਸੀ। ਟਰੂਡੋ ਦੇ ਬੱਚਿਆਂ ਤੋਂ ਇਲਾਵਾ ਇਸ ਪਰੇਡ ‘ਚ ਦੋ ਸਪੈਸ਼ਲ ਮਹਿਮਾਨ ਵੀ ਸ਼ਾਮਲ ਹੋਏ। ਓਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਾਈਨ ਅਤੇ ਮੇਅਰ ਜਿਮ ਵਾਟਸਨ ਨੇ ਇਸ ਪਰੇਡ ‘ਚ ਸ਼ਿਰਕਤ ਕੀਤੀ। ਸੜਕਾਂ ਸਤਰੰਗੀ ਝੰਡੇ ਅਤੇ ਪਰੇਡ ਸਮਰਥਕਾਂ ਨਾਲ ਭਰੀਆਂ ਸਨ, ਜਿਸ ‘ਚ ਬਹੁਤ ਸਾਰੇ ਲੋਕਾਂ ਪਿਆਰ ਅਤੇ ਪਿਆਰ ਦਾ ਸੰਦੇਸ਼ ਸੀ। 
ਇਸ ਸਾਲ ਦੀ ਪਰਾਈਡ ਪਰੇਡ ਓਟਾਵਾ ਦੇ ਇਤਿਹਾਸ ਲਈ ਸਭ ਤੋਂ ਅਹਿਮ ਪਰੇਡ ਹੋ ਨਿਬੜੀ, ਜਿਸ ‘ਚ ਟਰੂਡੋ ਗਲੀਆਂ ‘ਚ ਆਪਣੇ ਦੋ ਬੱਚਿਆਂ ਨਾਲ ਇਸ ਪਰੇਡ ਦਾ ਹਿੱਸਾ ਬਣੇ। ਟਰੂਡੋ ਨੇ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਸ ਪਰੇਡ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ।