ਨਾਨਜਿੰਗ— ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪਹੁੰਚ ਚੁੱਕੀ ਪੀ.ਵੀ. ਸਿੰਧੂ ਨੇ ਕਿਹਾ ਕਿ ਉਹ ਅਗਲੇ ਮੁਕਾਬਲੇ ‘ਚ ਜਾਪਾਨ ਦੀ ਨੋਜੋਮੀ ਓਕੂਹਾਰਾ ਦੇ ਖਿਲਾਫ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗੀ। ਸਿੰਧੂ ਨੂੰ ਪਿਛਲੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਓਕੂਹਾਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸਿੰਧੂ ਨੇ ਕਿਹਾ, ”ਹੁਣ ਮੈਂ ਕੁਝ ਆਰਾਮ ਕਰਾਂਗੀ ਅਤੇ ਫਿਰ ਕੱਲ ਦੇ ਮੈਚ ਲਈ ਖ਼ੁਦ ਨੂੰ ਤਿਆਰ ਕਰਾਂਗੀ। ਅਸੀਂ ਇਕ ਦੂਜੇ ਨਾਲ ਲਗਾਤਾਰ ਖੇਡ ਰਹੇ ਹਾਂ ਅਤੇ ਕੱਲ ਦਾ ਮੈਚ ਵੀ ਬੇਹੱਦ ਮਹੱਤਵਪੂਰਨ ਹੋਵੇਗਾ। ਮੈਂ ਇਕ ਗੱਲ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਲੰਬਾ ਮੈਚ ਹੋਵੇਗਾ ਅਤੇ ਮੈਂ ਆਪਣਾ ਸੌ ਫੀਸਦੀ ਪ੍ਰਦਰਸ਼ਨ ਕਰਨ ਨੂੰ ਤਿਆਰ ਹਾਂ।”