ਮਾਹਿਰਾਂ ਵਲੋਂ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਦੀਆਂ ਇਤਿਹਾਸਿਕ ਜੰਗਾਂ ਦੇ ਦਿਲਚਸਪ ਪਹਿਲੂਆਂ ਦਾ ਕੀਤਾ ਗਿਆ ਖੁਲਾਸਾ
ਚੰਡੀਗੜ•, 9 ਦਸੰਬਰ:
ਅੱਜ ਇਥੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਪੈਨਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਵਿਸ਼ੇਸ਼ ਤੌਰ ਤੇ ਫੌਜ ਨੂੰ ਪੇਸ਼ ਕਰਦੇ ਸਮੇਂ ਮੀਡੀਆ ਨੂੰ ਹੋਰ ਨਿਡਰ, ਨਿਰਪੱਖ ਤੇ ਗੰਭੀਰ ਹੋਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਪਾਰਦਰਸ਼ਿਤਾ ਅਤੇ ਭਰੋਸੇਯੋਗਤਾ ਨਾਲ ਜਾਣਕਾਰੀ ਮਿਲ ਸਕੇ।
ਲੇਕ ਕਲੱਬ ਵਿਖੇ ਆਯੋਜਿਤ ਫੈਸਟੀਵੈਲ ਦੇ ਅੰਤਿਮ ਦਿਨ ਮੌਕੇ ਵਾਰ ਜੋਨ ਵਿਖੇ ਭਾਗੀਦਾਰਾਂ ਵਲੋਂ ਵਿਚਾਰ ਕਰਦੇ ਹੋਏ ਸੁਝਾਅ ਦਿੱਤਾ ਗਿਆ ਕਿ ਫਰੰਟ ਲਾਈਨ ਜੰਗਾਂ ਅਤੇ ਕਾਊਂਟਰ ਇਨਸਰਜੈਂਸੀ ਆਪਰੇਸ਼ਨਜ਼ ਦੌਰਾਨ ਜਵਾਨਾਂ ਦੇ ਹੁੰਦੇ ਸ਼ੋਸ਼ਣ ਨੂੰ ਪੇਸ਼ ਕਰਨ ਲਈ ਪੱਤਰਕਾਰਾਂ ਨੂੰ ਵਿਸ਼ੇਸ਼ ਟਰੇਨਿੰਗ ਦੇਣੀ ਚਾਹੀਦੀ ਹੈ।
ਇਸ ਮੌਕੇ ਵਿਚਾਰ ਚਰਚਾ ਵਿਚ ਹਿੱਸਾ ਲੈਣ ਵਾਲਿਆਂ ‘ਚ ਯੂ.ਕੇ ਦੀ ਫੌਜ ਦੀ ਤੀਜੀ ਡਵੀਜਨ ਦੇ ਸਾਬਕਾ ਚੀਫ ਆਫ ਸਟਾਫ ਬ੍ਰਿਗੇਡੀਅਰ ਜਸਟਿਨ ਮੈਕੀਜੇਵਸਕੀ ਅਤੇ ਉਹਨਾਂ ਦੀ ਪਤਨੀ ਰੈਬੇਕਾ ਮੈਕੀਜੇਵਸਕੀ ਅਤੇ ਮੀਡੀਆ ਪ੍ਰੋਡੀਊਸਰ ਆਰਤੀ ਸਿੰਘ, ਚੰਡੀਗੜ• ਦੇ ਰਿਪੋਰਟਰ ਵਿਕਰਮਜੀਤ ਸਿੰਘ ਜਿਹਨਾਂ ਵਲੋਂ ਕਾਰਗਿਲ ਨੂੰ ਕਵਰ ਕੀਤਾ ਗਿਆ, ਤੋਂ ਇਲਾਵਾ ਮੇਜਰ ਜੋਮਜ਼ ਸਦਰਲੈਂਡ ਅਤੇ ਯੂ.ਕੇ ਆਰਮੀ ਦੇ ਕੈਪਟਨ ਜੇ.ਸਿੰਘ ਸੋਹਲ ਹਾਜ਼ਰ ਸਨ।
ਪੈਨਲਿਸਟਾਂ ਵਲੋਂ ਬਹਾਦਰੀ ਦੇ ਅਵਾਰਡਾਂ ਦੀ ਘੋਸ਼ਣਾ ਕਰਨ ਦੇ ਸਬੰਧ ਵਿਚ ਲੈਣ ਵਾਲੇ ਫੈਸਲਿਆਂ ਵਿਚ ਪਾਰਦਰਸ਼ਤਾ ਲਿਆਉਣ ਦੇ ਬਾਰੇ ਕਿਹਾ ਕਿ ਸੀਨੀਅਰ ਕਮਾਂਡਰਾਂ ਵਲੋਂ ਕਈ ਵਾਰ ਇਹ ਅਵਾਰਡ ਗਲਤ ਢੰਗ ਨਾਲ ਸੀਨੀਅਰ ਕਮਾਂਡਰਾਂ ਨੂੰ ਦੇ ਦਿੱਤੇ ਜਾਂਦੇ ਹਨ। ਰੈਬੇਕਾ ਮੈਕੀਜੇਵਸਕੀ ਨੇ ਕਿਹਾ ਕਿ ਸਰਕਾਰ ਨੂੰ ਸਬੰਧਤ ਪੱਤਰਕਾਰਾਂ ਨੂੰ ਇਸ ਤਰ•ਾਂ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਰ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ।
ਵਿਕਰਮਜੀਤ ਸਿੰਘ ਜਿਹਨਾਂ ਵਲੋਂ ਜੰਮੂ ਅਤੇ ਕਸ਼ਮੀਰ ਦੇ ਫਰੰਟ ਲਾਈਨ ਅਪਰੇਸ਼ਨ ਨੂੰ ਦੋ ਵਾਰ ਕਵਰ ਕੀਤਾ ਗਿਆ, ਨੇ ਕਿਹਾ ਕਿ ਬਹਾਦਰੀ ਦੇ ਅਵਾਰਡ ਜਿਵੇਂ ਕਿ ਪੀ.ਵੀ.ਸੀ. ਦੇਣ ਦੇ ਮੌਕੇ ਕਈ ਵਾਰ ਰੈਜੀਮੈਂਟਲ ਐਫੀਲੀਏਸ਼ਨਜ਼ ਵਲੋਂ ਪੱਖਪਾਤ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਜੰਗ ਦੌਰਾਨ ਮੋਰਚੇ ਉਤੇ ਤੈਨਾਤ ਸਿਪਾਹੀਆਂ ਦੀ ਮਾਨਸਿਕ ਸਥਿਤੀ ਦਾ ਵਰਣਨ ਕਰਦੇ ਹੋਏ ਵਿਕਰਮਜੀਤ ਨੇ ਉਹਨਾਂ ਘਟਨਾਵਾਂ ਦਾ ਜਿਕਰ ਕੀਤਾ ਜਿਹਨਾਂ ਵਿਚ ਭਾਰਤੀ ਫੌਜੀਆਂ ਨੇ ਕਾਰਗਿਲ ਜੰਗ ਦੌਰਾਨ ਮਾਰੇ ਗਏ ਪਾਕਿਸਤਾਨੀ ਘੂਸਪੈਠੀਆਂ ਦੀ ਲਾਸ਼ਾਂ ਨੂੰ ਦਫਨਾਇਆ। ਉਹਨਾਂ ਅੱਗੇ ਕਿਹਾ ਕਿ ਪਹਿਲੇ ਪਹਿਲਾਂ ਤਾਂ ਸਾਡੇ ਫੌਜੀਆਂ ਨੇ ਪਾਕਿਸਤਾਨੀ ਸਿਪਾਈਆਂ ਜਿਹਨਾ ਨੇ ਉਹਨਾਂ ਦੇ ਸਾਥੀ ਭਾਰਤੀ ਫੌਜੀਆਂ ਦੀਆਂ ਲਾਸ਼ਾਂ ਨੂੰ ਦਫਨਾਏ ਜਾਣ ਦੇ ਵਿਚਾਰ ‘ਤੇ ਹੀ ਕਾਫੀ ਗੁੱਸੇ ਨਾਲ ਭਰੇ ਹੋਏ ਸਨ ਪਰ ਬਾਅਦ ਵਿਚ ਸਾਡੇ ਸੀਨੀਅਰ ਫੌਜੀ ਅਫਸਰਾਂ ਨੇ ਉਹਨਂ ਨੂੰ ਧਰਵਾਸ ਦਿੱਤੀ ਅਤੇ ਇਹ ਕਿਹਾ ਕਿ ਆਖਰ ਕਾਰ ਦੁਸ਼ਮਣਾਂ ਦੇ ਮਾਰੇ ਗਏ ਜਵਾਨ ਵੀ ਆਪਣੇ ਦੇਸ਼ ਖਾਤਰ ਲੜ ਰਹੇ ਸਨ।
ਨੌਜਵਾਨ ਪੱਤਰਕਾਰਾਂ ਨੂੰ ਲੜਾਈ ਦੇ ਮੋਰਚਿਆਂ ‘ਤੇ ਰਿਪੋਰਟਿੰਗ ਕਰਨ ਸਬੰਧੀ ਤੌਰ ਤਰੀਕਿਆਂ ਅਤੇ ਉਥੋਂ ਦੇ ਹਲਾਤ ਬਾਰੇ ਵਧੀਆਂ ਢੰਗ ਨਾਲ ਜਾਣੂ ਕਰਵਾਉਣ ਸਬੰਧੀ ਆਰਤੀ ਸਿੰਘ ਨੇ ਆਪਣੇ ਵਿਚਾਰ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਉਹਨਾਂ ਕਿਹਾ ਕਿ ਫੌਜੀ ਜਵਾਨਾਂ ਦੀਆਂ ਕਹਾਣੀਆਂ ਲੜਾਈ ਦੇ ਮੋਰਚੇ ਤੋਂ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਔਕੜਾਂ ਭਰੇ ਕੰਮ ਸਬੰਧੀ ਨੌਜਵਾਨ ਪੱਤਰਕਾਰਾਂ ਨੂੰ ਸਹੀ ਸਲਾਹ ਦੇਣੀ ਚਾਹੀਦੀ ਹੈ।
ਜੰਗ ਨੂੰ ਪੇਸ਼ ਕਰਨ ਮੌਕੇ ਕੀਤੀਆਂ ਜਾਣ ਵਾਲੀਆਂ ਬਰੀਕੀਆਂ ਸਬੰਧੀ ਵਿਚਾਰ ਸਾਂਝੇ ਕਰਦੇ ਹੋਏ ਬ੍ਰਿਗੇਡੀਅਰ ਜਸਟਿਨ ਮੈਕੀਜੇਵਸਕੀ ਅਤੇ ਕੈਪਟਨ ਜੇ. ਸਿੰਘ ਸੋਹਲ ਯੂ.ਕੇ ਆਰਮੀ ਨੇ ਕਿਹਾ ਕਿ ਕਿਸੇ ਵਿਸ਼ੇਸ਼ ਕਹਾਣੀ ਨੂੰ ਜਾਰੀ ਕਰਨ ਦੇ ਮੌਕੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਕੈਪਟਨ ਜੇ. ਸਿੰਘ ਸਿੰਘ ਸੋਹਲ ਨੇ ਕਿਹਾ ਕਿ ਅਸਲੀ ਲੜਾਈਆਂ ਵਿਚ ਅਸਲੀ ਲੋਕ ਹੁੰਦੇ ਹਨ ਜਿਹਨਾਂ ਵਿਚ ਉਹਨਾਂ ਦੇ ਪਰਿਵਾਰਾਂ ਦੀ ਜਿੰਦਗੀ ਤੇ ਦੋਸਤ ਅਤੇ ਜੰਗ ਦੀ ਕਿਸਮਤ ਜੁੜੀ ਹੁੰਦੀ ਹੈ, ਉਹਨਾਂ ਵੱਖ-ਵੱਖ ਚੈਨਲਾਂ ਵਲੋਂ ਜਾਰੀ ਇਕ ਵੀਡੀਓ ਦਾ ਹਵਾਲਾ ਵੀ ਦਿੱਤਾ ਜਿਸ ਵਿਚ ਇਕ ਜੇਹਾਦੀ ਵਲੋਂ ਯੂ.ਕੇ. ਦੇ ਇਕ ਜਵਾਨ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸਾਨੂੰ ਇਸ ਸਬੰਧ ਵਿਚ ਹੋਰ ਗੰਭੀਰ ਹੋਣ ਦੀ ਲੋੜ ਹੈ ਅਤੇ ਇਸ ਤਰ•ਾਂ ਦੀਆਂ ਦ੍ਰਿਸ਼ ਪੇਸ਼ ਕਰਦੀਆਂ ਵੀਡੀਓ ਜਾਰੀ ਕਰਕੇ ਅਸੀਂ ਆਪਣੀ ਗੈਰ ਜਿੰਮੇਵਾਰੀ ਵਾਲਾ ਰਵੱਈਆ ਦਿਖਾਉਂਦੇ ਹਾਂ ਅਤੇ ਸਾਨੂੰ ਇਸ ਵਿਚ ਸ਼ਾਮਲ ਸਾਰੇ ਲੋਕਾਂ ਦੇ ਜੀਵਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ‘ਸਮੱਗਰੀ’ ਨੂੰ ਜਾਰੀ ਕਰਨ ਨਾਲ ਅਸੀਂ ਸਿਰਫ ਦੋਸ਼ੀਆਂ ਦੇ ਘਿਣਾਉਣੇ ਮਨਸੂਬਿਆਂ ਨੂੰ ਉਤਸ਼ਾਹਿਤ ਕਰਦੇ ਹਾਂ।
ਮੇਜਰ ਜੋਮਜ਼ ਸਦਰਲੈਂਡ ਨੇ ਕਿਹਾ ਕਿ ਸੂਚਨਾ ਦੇ ਤੇਜੀ ਨਾਲ ਹੋਰ ਰਹੇ ਪਸਾਰੇ ਦੇ ਇਸ ਯੁੱਗ ਵਿੱਚ, ਤੱਥਾਂ ਦੀ ਸੱਚਾਈ ਨੂੰ ਜਾਣਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਅਤੇ ਦੂਜਿਆਂ ਨਾਲੋਂ ਤੇਜੀ ਨਾਲ ਖਬਰ ਲੋਕਾਂ ਤੱਕ ਪਹੁੰਚਾਉਣ ਦੇ ਚੱਕਰ ਵਿਚ ਸੰਪਾਦਕੀ ਪੱਧਰ ਉਤੇ ਖਬਰਾਂ ਅਤੇ ਤੱਥਾਂ ਦੀ ਪੂਰਨ ਤੌਰ ਤੇ ਘੋਖ ਪਰਖ ਬਹੁਤ ਅਹਿਮੀਅਤ ਰੱਖਦੀ ਹੈ।
ਇਸ ਦੌਰਾਨ, ਟੂ ਬੈਟਲ ਆਫ ਸਰਵਾਈਵਲ- ਫ਼ਿਰੋਜ਼ ਸ਼ਾਹ 1845 ਅਤੇ ਚਿਲਿ•ਆਂਵਾਲਾ 1849′ ਵਿਸ਼ੇ ‘ਤੇ ਇਕ ਹੋਰ ਸੈਸ਼ਨ ‘ਤੇ ਇਹ ਸਿੱਟਾ ਕੱਢਿਆ ਗਿਆ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਉਤਰਾਧਿਕਾਰੀਆਂ ਨੇ ਸਤਲੁਜ ਦੇ ਪੂਰਬੀ ਇਲਾਕਿਆਂ ਦਾ ਵਿਸਥਾਰ ਨਾ ਕਰਨ ਦੀ ਆਪਣੀ ਨੀਤੀ ਦੀ ਪਾਲਣ ਕੀਤੀ ਹੁੰਦੀ, ਤਾਂ ਸਿਖਾਂ ਨੇ ਜੰਮੂ-ਕਸ਼ਮੀਰ, ਪਾਕਿਸਤਾਨ, ਉੱਤਰੀ-ਪੱਛਮੀ ਸਰਹੱਦ ਅਤੇ ਗਿਲਗਿਤ ਤੋਂ ਇਲਾਵਾ ਮੁਲਤਾਨ ਤਕ ਦੀ ਜ਼ਮੀਨ ਨੂੰ ਕਾਇਮ ਰੱਖਣਾ ਸੀ ਅਤੇ ਦੇਸ਼ ਨੂੰ ਸ਼ਾਇਦ ਬਟਵਾਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ. ਐਸ. ਸ਼ੇਰਗਿੱਲ, ਯੂਕੇ ਦੇ ਫੌਜੀ ਇਤਿਹਾਸਕਾਰ ਅਮਰਪਾਲ ਸਿੰਘ ਸਿੱਧੂ ਅਤੇ ਡਾ. ਇੰਦੂ ਬੰਗਾ ਨੇ ਇਨ•ਾਂ ਦੋ ਮਹੱਤਵਪੂਰਣ ਲੜਾਈਆਂ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਾਂਝਾ ਕੀਤਾ, ਜਿਸ ਨੇ ਬ੍ਰਿਟਿਸ਼ ਸਾਮਰਾਜ ਨੂੰ ਭਾਰਤ ਵਿਚ ਅਗਲੇ 100 ਸਾਲਾਂ ਲਈ ਸਥਾਪਿਤ ਕਰ ਦਿੱਤਾ ਸੀ।
ਇਨ•ਾਂ ਦੋ ਲੜਾਈਆਂ ਦੀ ਰਣਨੀਤਿਕ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਸ਼ੇਰਗਿੱਲ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਇਤਿਹਾਸਕਾਰਾਂ ਵੱਲੋਂ ਨਿਰਦੋਸ਼ ਠਹਿਰਾਉਣ ਦੇ ਬਾਵਜੂਦ, ਅੰਗਰੇਜ਼ਾਂ ਨੇ ਅਸਲ ਵਿੱਚ ਇਹ ਲੜਾਈਆਂ ਨਹੀਂ ਜਿੱਤੀਆਂ। ਅਜੀਬ, ਅਸਪਸ਼ਟ ਕਾਰਨਾਂ ਕਰਕੇ , ਲਾਲ ਸਿੰਘ ਫਿਰੋਜਸ਼ਾਹ ਦੀ ਲੜਾਈ ‘ਚੋਂ ਭੱਜ ਗਿਆ ਅਤੇ ਚਿੱਲਿਆਂਵਾਲੀ ਦੀ ਲੜਾਈ ਵਿੱਚ ਸ਼ੇਰ ਸਿੰਘ ਨੇ ਇਸਨੂੰ ਜਿੱਤਣ ਤੋਂ ਬਾਅਦ ਛੱਡ ਦਿੱਤਾ।
ਜਨਰਲ ਸ਼ੇਰਗਿੱਲ ਨੇ ਇਸ ਗੱਲ ‘ਤੇ ਅਫ਼ਸੋਸ ਪ੍ਰਗਟਾਇਆ ਕਿ ਹਥਿਆਰਬੰਦ ਫੌਜਾਂ ਦੀ ਮਜ਼ਬੂਤੀ ਦੀ ਨੀਤੀ ਨੂੰ ਉਨ•ਾਂ ਦੀ ਮੌਤ ਤੋਂ ਬਾਅਦ ਤਿਆਗ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸੂਝਵਾਨ ਜੰਗੀ ਯੋਧਾ ਕਰਾਰਦਿਆਂ ਸ਼ੇਰਗਿੱਲ ਨੇ ਦੱਸਿਆ ਕਿ 1830 ਤੋਂ 1839 ਤੱਕ ਉਨ•ਾਂ ਦੀ ਫੌਜ ਜਿਸ ਵਿੱਚ ਜ਼ਿਆਦਾਤਰ ਘੋੜਸਵਾਰ ਫੌਜ ਸਨ, ਤੋਪਖਾਨੇ ਅਤੇ ਪੈਦਲ ਸੈਨਾ ਤੱਕ ਫੈਲੀ ਹੋਈ ਸੀ ਅਤੇ ਪੇਸ਼ੇਵਰ ਸਿਖਲਾਈ ਦੇਣ ਲਈ ਇਸ ਵਿੱਚ ਫਰਾਂਸੀਸੀ ਅਧਿਕਾਰੀ ਸ਼ਾਮਲ ਕੀਤੇ ਗਏ ਸਨ।
ਸ੍ਰੀ ਸ਼ੇਰਗਿੱਲ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੂੰ ਪੰਜਾਬ ‘ਤੇ ਕਬਜ਼ਾ ਕਰਨ ਦਾ ਮੌਕਾ ਮਿਲਿਆ ਅਤੇ ਉਨ•ਾਂ ਮਹਿਸੂਸ ਕੀਤਾ ਮਹਰਾਜਾ ਦੀ ਮੌਤ ਤੋਂ ਬਾਅਦ ਉਨ•ਾਂ ਦਾ ਸ਼ਾਸ਼ਨ ਕਾਲ ਸੰਭਾਲਣ ਵਾਲਾ ਹੋਰ ਕੋਈ ਨਹੀਂ ਹੈ।
ਪੈਨਲਿਸਟਾਂ ਇਸ ਗੱਲ ‘ਤੇ ਸਹਿਮਤ ਹੋਏ ਕਿ ਖਾਲਸਾ ਸ਼ਾਸ਼ਨ ਅੰਗਰੇਜ਼ਾਂ ਦੇ ਜਾਨਲੇਵਾ ਹਮਲੇ ਤੋਂ ਬਚ ਸਕਦਾ ਸੀ ਜੇਕਰ ਉਹ ਅੰਗਰੇਜ਼ਾਂ ਦੇ ਮਸ਼ੀਨੀਕਰਨ ਅੱਗੇ ਸਿਰ ਨਾ ਝੁਕਾਉਂਦੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਗੋਲਡਨ ਰੂਲ ਦੀ ਪਾਲਣਾ ਕਰਦੇ।
‘ਦ ਬੈਟਲ ਫਾਰ ਦਿੱਲੀ ਐਂਡ ਮੇਰਠ 1857’ ‘ਤੇ ਵਿਚਾਰਚਰਚਾ ਦੌਰਾਨ ਸਕੁਆਰਡਨ ਲੀਡਰ (ਸੇਵਾਮੁਕਤ) ਰਾਣਾ ਟੀ.ਐਸ. ਚਿੰਨਾ ਨੇ ਕਿਹਾ ਕਿ 1857 ਵਿੱਚ ਹੋਈ ਬਗਾਵਤ ਸੰਭਾਵਿਤ ਤੌਰ ‘ਤੇ ਪਹਿਲੀ ਘਟਨਾ ਸੀ ਜਿਸ ਦੌਰਾਨ ਭਾਰਤੀ ਸੈਨਾ ਨੇ ਮਜ਼ਬੂਤ ਸਿਆਸੀ ਬਿਆਨ ਘੜਿਆ। ਉਨ•ਾਂ ਕਿਹਾ ਕਿ ਇਹ ਘਟਨਾ ਬੇਸ਼ੱਕ 150 ਸਾਲ ਪਹਿਲਾਂ ਵਾਪਰੀ, ਫਿਰ ਵੀ ਇਹ ਭਾਰਤੀਆਂ ਅਤੇ ਭਾਰਤੀ ਸੈਨਾ ਲਈ ਵਧੇਰੇ ਆਕਰਸ਼ਨ ਦਾ ਕੇਂਦਰ ਬਣੀ ਆ ਰਹੀ ਹੈ।
ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਡਾ. ਅਮਿਤ ਪਾਠਕ ਨੇ ਕਿਹਾ ਕਿ ਬ੍ਰਿਟਿਸ਼ ਛਾਉਣੀਆਂ ਵਿੱਚ ਹੋਏ ਵਿਦਰੋਹ ਦੀ ਵੱਖਰੀ ਵਿਸ਼ੇਸ਼ਤਾ ਸੀ, ਕਿਉਂ ਕਿ ਸਾਧੂ ਅਤੇ ਮੌਲਵੀ ਜਿਨ•ਾਂ ਨੂੰ ਰਾਜਨੀਤੀ ਵਿੱਚ ਭਾਗ ਲੈਣ ਦੀ ਉਮੀਦ ਨਹੀਂ ਸੀ, ਵਿਦਰੋਹੀਆਂ ਲਈ ਮੁੱਖ ਸੰਦੇਸ਼ਵਾਹਕ ਦੇ ਰੂਪ ਵਿੱਚ ਉੱਭਰੇ।
ਉਨ•ਾਂ ਕਿਹਾ ਕਿ ਜਿਨ•ਾ ਨੇ ਮੇਰਠ ਵਿੱਚ ਬਗਾਵਤ ਦਾ ਸੰਦੇਸ਼ ਫੈਲਾਇਆ, ਇਸ ਤੋਂ ਪਹਿਲਾਂ ਕਾਲਕਾ ਅਤੇ ਅੰਬਾਲਾ ਵਿੱਚ ਵੀ ਦੇਖੇ ਗਏ। ਡਾ. ਪਾਠਕ ਨੇ ਕਿਹਾ ਕਿ ਇਸ ਬਗਾਵਤ ਦੀ ਇੱਕ ਹੋਰ ਵਿਲੱਖਣ ਵਿਸ਼ੇਸ਼ਤਾ ਇਹ ਸੀ ਕਿ ਜਿਨ•ਾਂ ਲੋਕਾਂ ਨੇ ਇਸ ਬਗਾਵਤ ਵਿੱਚ ਭਾਗ ਲਿਆ ਉਨ•ਾਂ ਦੀਆਂ ਪੀੜ•ੀਆਂ ਨੂੰ ਜ਼ੀਮਨ ਅਤੇ ਘਰਾਂ ਦੀ ਕੁਰਕੀ ਕਾਰਨ ਕਈ ਨਤੀਜੇ ਭੁਗਤਣੇ ਪਏ।
ਇਤਿਹਾਸਕਾਰ ਅਮਾਰੇਸ਼ ਮਿਸ਼ਰਾ ਨੇ ਕਿਹਾ ਕਿ ਬਗਾਵਤ ਸਬੰਧੀ ਕਈ ਤਰ•ਾਂ ਦੀਆਂ ਧਾਰਨਾਵਾਂ ਸਨ ਜੋ ਹੌਲੀ ਹੌਲੀ ਖ਼ਤਮ ਹੁੰਦੀਆਂ ਆਈਆਂ। ਉਨ•ਾਂ ਕਿਹਾ ਕਿ ਭਾਰਤੀ ਯੋਧੇ ਬਹੁਤ ਬਹਾਦਰੀ ਨਾਲ ਲੜੇ ਅਤੇ ਇਹ ਰਿਕਾਰਡ ਹੈ ਕਿ ਭਾਰਤੀਆਂ ਨੇ ਉਨ•ਾਂ ਬ੍ਰਿਟਿਸ਼ ਫੌਜਾਂ ‘ਤੇ ਤਕਰੀਬਨ 36 ਹਮਲੇ ਕੀਤੇ, ਜਿਨ•ਾਂ ਦਿੱਲੀ ਤੋਂ ਬਾਹਰ ਪਹਾੜੀ ਤੋਂ ਲਾਲ ਕਿਲ•ੇ ਵਿੱਚ ਘੁਸਣ ਦੀ ਕੋਸ਼ਿਸ਼ ਕੀਤੇ।
ਪ੍ਰਸਿੱਧ ਪੱਤਰਕਾਰ ਅਤੇ ਟਾਈਮਜ਼ ਆਫ਼ ਇੰਡੀਆ ਦੇ ਸੰਪਾਦਕ, ਮਨੀਮੁਗਦਾ ਸ਼ਰਮਾ, ਨੇ ਕਿਹਾ ਕਿ 1857 ਦਾ ਵਿਦਰੋਹ ਆਖਰੀ ਲੜਾਈ ਸੀ ਜੋ ਭਾਰਤੀ ਉਪ ਮਹਾਂਦੀਪ ਵਿੱਚ ਲੜਿਆ ਗਿਆ। ਉਨ•ਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਸਮੇਂ ਵਿੱਚ ਜ਼ਿਆਦਾਤਰ ਲੜਾਈਆਂ ਸਰਹੱਦਾਂ ‘ਤੇ ਹੋਈਆਂ ਪਰ ਇਹ ਲੜਾਈ ਅਜਿਹੀ ਸੀ ਜੋ ਦੇਸ਼ ਦੇ ਵੱਡੇ ਹਿੱਸੇ ‘ਤੇ ਫੈਲੀ ਹੋਈ ਸੀ।
ਪ੍ਰਸਿੱਧ ਇਤਿਹਾਸਕਾਰ ਪ੍ਰੋ. ਸਈਅਦ ਜ਼ਹੀਰ ਹੁਸੈਨ ਜਾਫਰੀ ਨੇ ਕਿਹਾ ਕਿ ਇਸ ਵਿਦਰੋਹ ਦਾ ਸਭ ਤੋਂ ਮਹੱਤਵਪੂਰਨ ਪ੍ਰਭਾਵ ਇਹ ਸੀ ਕਿ ਲਾਲ ਕਿਲ•ਾ ਦੇਸ਼ ਦੀ ਪ੍ਰਭੂਸੱਤਾ ਦੇ ਚਿੰਨ• ਵਜੋਂ ਉੱਭਰ ਕੇ ਆਇਆ। ਉਨ•ਾਂ ਕਿਹਾ ਕਿ ਇਸਨੇ ਬ੍ਰਿਟਿਸ਼ ਸੋਚ ਨੂੰ ਜ਼ੋਰਦਾਰ ਸੱਟ ਪਹੁੰਚਾਈ ਕਿਉਂ ਕਿ ਬੰਗਾਲ ਰੈਜੀਮੈਂਟ ਜਿਸਨੂੰ ਬ੍ਰਿਟਿਸ਼ ਫੌਜ ਦੀ ਇੱਕ ਸ਼ਕਤੀਸ਼ਾਲੀ ਫੌਜ ਵਜੋਂ ਸਿਖਲਾਈ ਦਿੱਤੀ ਗਈ ਸੀ, ਨੇ ਆਪਣੇ ਹੀ ਸ਼ਾਸ਼ਕਾਂ ਨੂੰ ਤਿਆਗ ਦਿੱਤਾ।