ਟੋਰਾਂਟੋ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਦੇਸ਼ ਤੂਫਾਨ ਦੀ ਮਾਰ ਝੱਲ ਰਹੇ ਟਾਪੂ ਐਂਟੀਗੁਆ ਨੂੰ ਮਦਦ ਭੇਜੇਗਾ। ਤੁਹਾਨੂੰ ਦੱਸ ਦਈਏ ਕਿ ਕੈਰੇਬੀਅਨ ਦੇਸ਼ ਦੇ ਬਾਰਬੁਡਾ ਅਤੇ ਐਂਟੀਗੁਆ ਟਾਪੂ ‘ਚ ਬਹੁਤ ਬੁਰੀ ਹਾਲਤ ਹੋ ਗਈ ਹੈ। ਤੂਫਾਨ ਇਰਮਾ ਕਾਰਨ ਇੱਥੋਂ ਦਾ 95 ਫੀਸਦੀ ਹਿੱਸਾ ਬਰਬਾਦ ਹੋ ਚੁੱਕਾ ਹੈ। ਬਹੁਤ ਸਾਰੇ ਲੋਕਾਂ ਦੇ ਘਰ ਟੁੱਟ ਗਏ ਹਨ। ਰਸਤਿਆਂ ‘ਚ ਪਾਣੀ ਹੀ ਪਾਣੀ ਹੈ ਅਤੇ ਲੋਕ ਕੈਂਪਾਂ ‘ਚ ਰਹਿਣ ਨੂੰ ਮਜ਼ਬੂਰ ਹੋ ਗਏ ਹਨ। ਵੈਨਜ਼ੁਏਲਾ ਵਲੋਂ ਵੀ ਇਸ ਇਲਾਕੇ ਨੂੰ ਮਦਦ ਭੇਜੀ ਜਾ ਰਹੀ ਹੈ। ਹੁਣ ਇੱਥੇ ਜੋਸ਼ ਤੂਫਾਨ ਦੇ ਆਉਣ ਦਾ ਖਤਰਾ ਮੰਡਰਾ ਰਿਹਾ ਹੈ, ਉਂਝ ਕਿਹਾ ਜਾ ਰਿਹਾ ਹੈ ਕਿ ਇਹ ਜੋਸ਼ ਤੂਫਾਨ ਇੰਨਾ ਖਤਰਨਾਕ ਨਹੀਂ ਹੈ। ਸੱਜਣ ਨੇ ਕਿਹਾ ਕਿ ਉਹ ਕੈਨੇਡੀਅਨ ਡਿਜ਼ਾਜ਼ਸਟਰ ਅਸੈਸਸ ਟੀਮ ਇਸ ਇਲਾਕੇ ਦੇ ਹਾਲਾਤ ਦੇਖਣ ਲਈ ਜਾਵੇਗੀ ਅਤੇ ਫਿਰ ਉਹ ਦੇਖਣਗੇ ਕਿ ਉਹ ਕਿਵੇਂ ਲੋਕਾਂ ਦੀ ਮਦਦ ਕਰ ਸਕਦੇ ਹਨ।