ਅਸ਼ਗਾਬਾਟ (ਤੁਰਕਮੇਨਿਸਤਾਨ), ਭਾਰਤ ਨੇ ਸੁਮਿਤ ਨਾਗਲ ਵੱਲੋਂ ਟੈਨਿਸ ਵਿੱਚ ਜਿੱਤੇ ਸੋਨੇ ਦੇ ਤਗ਼ਮੇ ਸਮੇਤ ਪਜੰਵੀਆਂ ਏਸ਼ਿਆਈ ਇਨਡੋਰ ਤੇ ਮਾਰਸ਼ਲ ਆਰਟਸ ਖੇਡਾਂ ਦੇ ਆਖਰੀ ਦਿਨ ਕੁਲ ਚਾਰ ਤਗ਼ਮੇ ਜਿੱਤੇ ਅਤੇ ਉਹ 11ਵੇਂ ਸਥਾਨ ’ਤੇ ਰਿਹਾ। ਨਾਗਲ ਨੇ ਫਾਈਨਲ ਵਿੱਚ ਹਮਵਤਨ ਵਿਜੈ ਸੁੰਦਰ ਪ੍ਰਸ਼ਾਂਤ ਨੂੰ 6-1, 6-1 ਨਾਲ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਕੁਲ ਨੌਂ ਸੋਨੇ ਦੇ ਤਗ਼ਮੇ, 12 ਚਾਂਦੀ ਅਤੇ 19 ਕਾਂਸੀ ਦੇ ਤਗ਼ਮੇ ਹਾਸਲ ਕੀਤੇ ਹਨ।