ਚੰਡੀਗੜ•, 8 ਫਰਵਰੀ:
ਯੂਥ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਵੰਡੇ ਗਏ ਪੈਸਿਆਂ ‘ਤੇ ਸਵਾਲੀਆ ਚਿੰਨ• ਲਗਾਉਂਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੇ ਜੁਰਮ ਦੀ ਈ.ਡੀ. ਇਹ ਪਤਾ ਲਾਏ ਕਿ ਉਸ ਕੋਲ ਇਹ ਪੈਸੇ ਕਿਥੋ ਆਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਇਨ•ਾਂ ਚਾਲਾਂ ਨਾਲ ਪ੍ਰਸਿੱਧੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ•ਾਂ ਇਸ ਮੁੱਦੇ ਵਿਚ ਦਖ਼ਲ ਦੇ ਕੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਉਨ•ਾਂ ਕਿਹਾ ਕਿ ਮਜੀਠੀਆ ਇਸ ਵਿੱਚ ਕਿਵੇਂ ਦਖ਼ਲ ਦੇ ਸਕਦਾ ਹੈ ਜਦਕਿ ਬੁੱਧ ਸਿੰਘ ਦਾ ਮਾਮਲਾ ਪਹਿਲਾਂ ਹੀ ਸਰਕਾਰ ਦੀ ਪ੍ਰਕਿਰਿਆ ਅਧੀਨ ਸੀ। ਉਨ•ਾਂ ਕਿਹਾ ਕਿ ਇਸ ਕਰਕੇ ਹੀ ਇਨ•ਾਂ ਪੈਸਿਆਂ ਦੇ ਸਾਧਨਾਂ ਦੀ ਜਾਂਚ ਅਤਿ ਜ਼ਰੂਰੀ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਉਨ•ਾਂ ਉਤੇ ਡਰੱਗ, ਟਰਾਂਸਪੋਰਟ ਤੇ ਸ਼ਰਾਬ ਮਾਫੀਆ ਹੋਣ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਲਈ ਜੇਕਰ ਇਨ•ਾਂ ਪੈਸਿਆਂ ਦੀ ਵਰਤੋਂ ਰਾਜਸੀ ਫਾਇਦਾ ਲੈਣ ਲਈ ਕੀਤੀ ਜਾ ਰਹੀ ਹੈ ਤਾਂ ਈ.ਡੀ. ਨੂੰ ਇਸ ਮਾਮਲੇ ਦੀ ਜਾਂਚ ਕਰਕੇ ਇਹਨਾਂ ਪੈਸਿਆਂ ਦੇ ਸਾਧਨਾਂ ਦੀ ਤਹਿ ਤੱਕ ਜਾਣਾ ਚਾਹੀਦਾ ਹੈ।
ਪ੍ਰਸਿੱਧ ਭੋਲਾ ਦੇ ਡਰੱਗ ਕੇਸ, ਜਿਸ ਵਿਚ ਵੀ ਈ.ਡੀ. ਨੇ ਮਜੀਠੀਆ ਨੂੰ ਸਵਾਲਾ ਦੇ ਘੇਰੇ ਵਿਚ ਲਿਆ ਗਿਆ ਸੀ, ਨੂੰ ਯਾਦ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕੀ ਅਪਰਾਧ ਵਿਚ ਸ਼ਾਮਲ ਇਹ ਪੈਸੇ ਕਿੱਥੋ ਆਏ।
ਉਨ•ਾਂ ਕਿਹਾ ਕਿ ਉਸ ਨੇ ਸਾਬਕਾ ਜੇਲ• ਮੰਤਰੀ ਸਰਵਨ ਸਿੰਘ ਫਿਲੌਰ ਨੂੰ ਹਵਾਲਾ ਕੇਸ (ਭੋਲਾ ਡਰੱਗ ਕੇਸ) ਵਿਚ ਫਸਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਵੀ ਪਾਇਆ ਸੀ। ਜਿਹਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ, ਜਿਸ ਨੇ ਈ.ਡੀ. ਸੁਣਵਾਈ ‘ਤੇ ਰੋਕ ਲਗਾ ਦਿੱਤੀ ਸੀ। ਉਨ•ਾਂ ਕਿਹਾ ਕਿ ਫਿਲੌਰ ਨੇ ਇਹ ਦੱਸਿਆ ਸੀ ਕਿ ਉਨ•ਾਂ ਨੂੰ ਸੁਪਰੀਮ ਕੋਰਟ ‘ਚ ਜਾਣ ਸਮੇਂ ਸਿਆਸੀ ਬਦਲਾਖੋਰੀ ਦੇ ਮਾਮਲੇ’ ਚ ਫਸਾਇਆ ਗਿਆ ਸੀ ਅਤੇ ਉਨ•ਾਂ ਨੇ ਦਾਅਵਾ ਕੀਤਾ ਕਿ ਉਹ ਮਜੀਠੀਆ ਦੀ ਸਾਜ਼ਿਸ਼ ਦਾ ਸ਼ਿਕਾਰ ਹੋਏ ਸਨ।
ਸ੍ਰੀ ਰੰਧਾਵਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਬਿਕਰਮ ਮਜੀਠੀਆ ਨੇ ਸਰਕਾਰੀ ਪ੍ਰਕਿਰਿਆ ਵਿੱਚ ਦਖਲ ਦੇਣ ਅਤੇ ਮੀਡੀਆ ਦੀਆਂ ਸੁਰਖੀਆਂ ਪ੍ਰਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਉਹ ਨਹੀਂ ਜਾਣਦਾ ਕਿ ਈ.ਡੀ. ਅਤੇ ਹੋਰ ਪ੍ਰਮੁੱਖ ਏਜੰਸੀਆਂ ਅਜਿਹੇ ਪੈਸਿਆਂ ‘ਤੇ ਨਜ਼ਰਾਂ ਰੱਖਣਗੀਆਂ।
ਸ੍ਰੀ ਰੰਧਾਵਾ ਨੇ ਕਿਹਾ ਕਿ ਉਨ•ਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਈ.ਡੀ.ਜਾਂਚ ਦੀ ਸ਼ਿਫਾਰਿਸ਼ ਕੀਤੀ ਸੀ ਕਿ ਜੇ ਰਾਹੁਲ ਗਾਂਧੀ ਦੇ ਰਿਸ਼ਤੇਦਾਰ ਰੌਬਰਟ ਵਾਡਰਾ ਤੋਂ ਹਵਾਲਾ ਕਾਰੋਬਾਰ ਦੇ ਦੋਸ਼ਾਂ ਵਿੱਚ ਪੁੱਛ-ਪੜਤਾਲ ਹੋ ਸਕਦੀ ਹੈ ਤਾਂ ਭਾਜਪਾ ਨੂੰ ਈ.ਡੀ ਨੂੰ ਮਜੀਠੀਆ ਤੋਂ ਪੁੱਛ-ਪੜਤਾਲ ਲਈ ਕਹਿਣਾ ਚਾਹੀਦਾ ਹੈ।
ਉਨ•ਾਂ ਕਿਹਾ ਕਿ ਈ.ਡੀ. ਨੂੰ ਜਾਂਚ ਲਈ ਦੋਹਰੇ ਮਾਪਦੰਡਾਂ ਨਹੀਂ ਅਪਣਾਉਣੇ ਚਾਹੀਦੇ ਅਤੇ ਈ.ਡੀ. ਨੂੰ ਮਜੀਠੀਆ ਤੋਂ ਪੁੱਛ-ਪੜਤਾਲ ਕਰਨੀ ਚਾਹੀਦੀ ਹੈ।
ਕੱਲ• ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ (ਵਾਈ.ਏ.ਡੀ) ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਨੇ ਬੁੱਧ ਸਿੰਘ ਨੂੰ ਕਰਜ਼ਾ ਵਾਪਸ ਕਰਨ ਲਈ 3.86 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਸਨ।
ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਕਿਹਾ ਕਿ 16 ਅਕਤੂਬਰ 2016 ਨੂੰ ਤਤਕਾਲੀ ਪੀ.ਪੀ.ਸੀ.ਸੀ. ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧ ਸਿੰਘ ਨੂੰ ਭਰੋਸਾ ਦਿਵਾਇਆ ਸੀ ਕਿ ਜੇ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਉਹ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਅਧੀਨ ਪਹਿਲੇ ਲਾਭਪਾਤਰੀ ਹੋਣਗੇ।
ਉਨ•ਾਂ ਕਿਹਾ ਕਿ ਇਹ ਪਹਿਲਾਂ ਹੀ ਸਰਕਾਰ ਦੀ ਪ੍ਰਕਿਰਿਆ ਅਧੀਨ ਹੈ ਅਤੇ ਅਜਿਹੀਆਂ ਕਰਜ਼ਾ ਰਾਹਤ ਸਕੀਮਾਂ ਦੀ ਵੰਡ ਲਈ ਨਿਯਮ ਬਣਾਏ ਗਏ ਹਨ। ਸਰਕਾਰੀ ਕੰਮ ਨਿਯਮਾਂ ਨਾਲ ਹੀ ਚਲਦੇ ਹਨ ਤਾਂ ਕਿ ਲੋਕਾਂ ਦਾ ਪੈਸਾ ਬਰਬਾਦ ਨਾ ਹੋਵੇ, ਨਾ ਕਿ ਮਜੀਠੀਆ ਵਾਂਗ, ਜਿਸ ਨੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਤੋਂ ਪੈਸਾ ਲੁੱਟਿਆ।