ਮੁੰਬਈ:ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀ ਆਉਣ ਵਾਲੀ ਫ਼ਿਲਮ ’ਚ ਸਾਬਕਾ ਪ੍ਰਧਾਨ ਮੰਤਰੀ (ਮਰਹੂਮ) ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ। ਅਦਾਕਾਰਾ ਨੇ ਆਖਿਆ ਕਿ ਹਾਲੇ ਤਕ ਫ਼ਿਲਮ ਦਾ ਨਾਂ ਨਹੀਂ ਰੱਖਿਆ ਅਤੇ ਇਹ ਫ਼ਿਲਮ ਉਨ੍ਹਾਂ ਦੇ ਜੀਵਨ ਬਾਰੇ ਨਹੀਂ ਹੋਵੇਗੀ। ਕਈ ਨਾਮੀ ਅਦਾਕਾਰ ਵੀ ਫ਼ਿਲਮ ਦਾ ਹਿੱਸਾ ਹੋਣਗੇ। ਕੰਗਨਾ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ’ਚ ਉਸ ਨੇ ਕਿਹਾ, ‘ਹਾਂ ਅਸੀਂ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਾਂ ਅਤੇ ਸਕ੍ਰਿਪਟ ਆਖਰੀ ਪੜਾਅ ’ਤੇ ਹੈ। ਇਹ ਇੰਦਰਾ ਗਾਂਧੀ ਦੇ ਜੀਵਨ ’ਤੇ ਆਧਾਰਿਤ ਨਹੀਂ ਹੈ। ਇਹ ਇੱਕ ਅਹਿਮ ਸਮੇਂ ਨੂੰ ਬਿਆਨਦੀ ਫ਼ਿਲਮ ਹੈ। ਇਹ ਇੱਕ ਸਿਆਸੀ ਡਰਾਮਾ ਹੈ, ਜਿਸ ਨਾਲ ਮੇਰੀ ਪੀੜ੍ਹੀ ਦੇ ਲੋਕਾਂ ਨੂੰ ਮੌਜੂਦਾ ਭਾਰਤ ਦਾ ਸਮਾਜਿਕ-ਸਿਆਸੀ ਦ੍ਰਿਸ਼ ਸਮਝਣ ’ਚ ਮਦਦ ਮਿਲੇਗੀ।’ ਅਦਾਕਾਰਾ ਨੇ ਕਿਹਾ, ‘ਕਈ ਹੋਰ ਨਾਮੀ ਅਦਾਕਾਰ ਇਸ ਫ਼ਿਲਮ ਦਾ ਹਿੱਸਾ ਹੋਣਗੇ।’