ਮੁੰਬਈ—ਮੁੰਬਈ ਦੀ ਇੰਡੀਅਨ ਆਇਲ ਅਤੇ ਸਿਕੰਦਰਾਬਾਦ ਦੀ ਦੱਖਣੀ ਮੱਧ ਰੇਲਵੇ ਦੀ ਟੀਮ ਮੰਗਲਵਾਰ ਨੂੰ ਇੱਥੇ ਹੋਣ ਵਾਲੇ 13ਵੇਂ ਪੀ.ਐੱਮ.ਸੀ. ਬੈਂਕ ਅਖਿਲ ਭਾਰਤੀ ਗੁਰੂ ਤੇਗ ਬਹਾਦਰ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਇਕ ਦੂਜੇ ਨਾਲ ਭਿੜੇਗੀ। ਦੋ ਵਾਰ ਦੇ ਉੱਪ ਜੇਤੂ ਇੰਡੀਅਨ ਆਇਲ ਨੇ ਪਹਿਲੇ ਸੈਮੀਫਾਈਨਲ ‘ਚ ਜਲੰਧਰ ਦੀ ਪੰਜਾਬ ਪੁਲਸ ਨੂੰ 4-1 ਨਾਲ ਹਰਾਇਆ ਸੀ। ਦੂਜੇ ਸੈਮਫਾਈਨਲ ‘ਚ ਦੱਖਣੀ ਮੱਧ ਰੇਲਵੇ ਨੇ 2014 ਦੀ ਚੈਂਪੀਅਨ ਬੈਂਗਲੁਰੂ ਦੀ ਸੈਨਾ ਇਲੈਵਨ ਨੂੰ 3-2 ਨਾਲ ਹਰਾਇਆ।