ਚੰਡੀਗੜ੍ਹ:ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਇਰਫਾਨ ਪਠਾਨ ਨੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੜਕਾਊ ਬਿਆਨਬਾਜ਼ੀ ਦੀ ਸ਼ੋਸ਼ਲ ਮੀਡੀਆ ’ਤੇ ਚੰਗੀ ਲਾਹ-ਪਾਹ ਕੀਤੀ ਹੈ। ਪਠਾਨ ਨੇ ਕਿਹਾ ਕਿ ਉਸ ਦੇ ਟਵੀਟ ਦੇਸ਼ ਵਾਸੀਆਂ ਲਈ ਤੇ ਮਾਨਵਤਾ ਭਰਪੂਰ ਹੁੰਦੇ ਹਨ ਜਦਕਿ ਕੰਗਨਾ ਦੇ ਟਵੀਟ ਨਫਰਤ ਫੈਲਾਉਣ ਵਾਲੇ ਹੁੰਦੇ ਹਨ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਕੰਗਨਾ ਨੇ ਟਵਿੱਟਰ ’ਤੇ ਭੜਕਾਊ ਬਿਆਨਬਾਜ਼ੀ ਕਰ ਕੇ ਇਕ ਧਿਰ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਉਸ ਦਾ ਖਾਤਾ ਬੰਦ ਕਰ ਦਿੱਤਾ ਗਿਆ ਹੈ। ਇਰਫਾਨ ਨੇ ਕਿਹਾ ਕਿ ਦੇਸ਼ ਵਲੋਂ ਕ੍ਰਿਕਟ ਖੇਡਣ ਵਾਲੇ ਦੇ ਟਵੀਟ ਦੇਸ਼ ਵਾਸੀਆਂ ਲਈ ਹੁੰਦੇ ਹਨ ਪਰ ਦੂਜੇ ਪਾਸੇ ਕੰਗਨਾ ਵਲੋਂ ਨਫਰਤ ਫੈਲਾਉਣ ਵਾਲੇ ਟਵੀਟ ਕੀਤੇ ਜਾ ਰਹੇ ਹਨ। ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਉਹ ਆਪਣੀਆਂ ਨੀਤੀਆਂ ਵਿਚ ਸਪਸ਼ਟ ਹਨ ਤੇ ਕਿਸੇ ਨੂੰ ਵੀ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।













