ਮੈਲਬਰਨ, 30 ਮਾਰਚ

ਮੈਲਬਰਨ ਈਸਟ ਪੁਲੀਸ ਨੇ ਜਨਵਰੀ ਦੇ ਅਖੀਰ ਵਿੱਚ ਫੈਡਰੇਸ਼ਨ ਸਕੁਏਅਰ ਵਿੱਚ ਕਥਿਤ ਝਗੜੇ ਸਬੰਧੀ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਸਟਰੇਲੀਆ ਦੀ ਵਿਕਟੋਰੀਆ ਪੁਲੀਸ ਨੇ ਬਿਆਨ ਵਿੱਚ ਕਿਹਾ 29 ਜਨਵਰੀ ਨੂੰ ਫੈਡਰੇਸ਼ਨ ਸਕੁਏਅਰ ’ਤੇ ਖਾਲਿਸਤਾਨ ਰਾਇਸ਼ੁਮਾਰੀ ਸਮਾਗਮ ਵਿੱਚ ਝਗੜਾ ਹੋਇਆ ਸੀ। ਇਸ ਦੌਰਾਨ ਝੰਡਿਆਂ ਵਿਚਲੇ ਡੰਡਿਆਂ ਨੂੰ ਕਈ ਵਿਅਕਤੀਆਂ ਨੇ ਹਥਿਆਰ ਵਜੋਂ ਵਰਤਿਆ ਸੀ, ਜਿਸ ਕਾਰਨ ਕਈ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਸਨ। ਦੋ ਪੀੜਤਾਂ ਵਿਚੋਂ ਇੱਕ ਦੇ ਸਿਰ ਤੇ ਹੱਥ ਅਤੇ ਦੂਜੇ ਦੇ ਹੱਥ ਦੀ ਸੱਟ ਲੱਗੀ ਸੀ। ਕਈ ਹੋਰਾਂ ਨੂੰ ਸੱਟਾਂ ਲੱਗੀਆਂ। ਇਸ ਸਬੰਧੀ ਘਟਨਾ ਵਾਲੇ ਦਿਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਹਫ਼ਤੇ ਤਿੰਨ ਹੋਰ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਹਫਤੇ ਗ੍ਰਿਫਤਾਰ ਕੀਤੇ ਤਿੰਨਾਂ ਵਿੱਚ ਇੱਕ 23 ਤੇ ਬਾਕੀ ਦੋਵੇਂ 39 ਤੇ 36 ਸਾਲ ਦੇ ਹਨ।