ਓਟਾਵਾ , ਬਾਲੀਵੁੱਡ ਅਭਿਨੇਤਾ ਆਰ. ਮਾਧਵਨ ਨੂੰ ਕੈਨੇਡਾ ਦੀ ਸੰਸਦ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ਇਸ ਸਮਮਾਨ ਲਈ ਉਨ੍ਹਾਂ ਸਿਆਸਤਦਾਨ ਗੌਰੀ ਆਨੰਦਾਸਾਂਗਾਰੀ ਦਾ ਧੰਨਵਾਦ ਕੀਤਾ। ਮਾਧਵਨ ਨੇ ਬੀਤੇ ਸ਼ੁਕਰਵਾਰ ਨੂੰ ਟਵਿਟਰ ‘ਤੇ ਆਪਣੀ ਇਸ ਯਾਤਰਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਉਹ ਪ੍ਰਧਾਨ ਦੀ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ।ਟਵਿਟਰ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ”ਕੈਨੇਡਾ ਦੇ ਸੰਸਦ ਭਵਨ ਓਟਾਵਾ ‘ਚ ਪ੍ਰਧਾਨ ਦੀ ਕੁਰਸੀ ‘ਤੇ”। ਇਸ ਸਮਮਾਨ ਲਈ ਧੰਨਵਾਦ ਗੌਰੀ ਆਨੰਦਾਸਾਂਗਾਰੀ”। ਮਾਧਵਨ ਇਸ ਤੋਂ ਪਹਿਲਾਂ ਤਾਮਿਲ ਥ੍ਰਿਲਰ ਫਿਲਮ ‘ਵਿਕਰਮ ਵੇਧਾ’ ਵਿਜੇ ਸੇਤੁਪਤੀ ਨਾਲ ਨਜ਼ਰ ਆ ਚੁੱਕੇ ਹਨ।