ਕੁਰਾਲੀ, 9 ਅਪਰੈਲ
ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰਾਂ ਹੇਮ ਚੰਦ ਅਤੇ ਉਮੇਸ਼ ਕੁਮਾਰ ਨੇ ‘ਆਪ’ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ।  ਇਹ ਐਲਾਨ ਦੋਵੇਂ ਆਗੂਆਂ ਨੇ ਇੱਥੇ ਹੋਏ ਇੱਕ ਸਮਾਗਮ ਦੌਰਾਨ ਕੀਤਾ।  ਕਾਂਗਰਸੀ ਦੇ ਸਥਾਨਕ ਆਗੂਆਂ ਨੇ ਕਮਲਜੀਤ ਚਾਵਲਾ ਦੀ ਅਗਵਾਈ ਵਿੱਚ ਦੋਵਾਂ ਦਾ  ਸਵਾਗਤ ਕੀਤਾ। ਸਥਾਨਕ ਕੁੱਬੀ ਸ਼ਾਹ ਮੰਦਰ ਚੌਕ ਵਿੱਚ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਕਮਲਜੀਤ ਚਾਵਲਾ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਰਾਜਪਾਲ ਬੇਗੜਾ, ਰਕੇਸ਼ ਕਾਲੀਆ, ਹਰਿੰਦਰ ਧੀਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹੇਮ ਚੰਦ ਅਤੇ ਉਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਹੈ, ਪਰ ਹੁਣ ਪਾਰਟੀ ਤੇ ਆਗੂਆਂ ਦੀਆਂ ਨੀਤੀਆਂ ਨੂੰ ਦੇਖ ਕੇ ਉਨ੍ਹਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।  ਉਨ੍ਹਾਂ ਭਵਿੱਖ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਅਤੇ ਅਗਾਮੀਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਦਾ ਵਾਅਦਾ ਕੀਤਾ।

ਸਮਾਗਮ ’ਚ ਸ਼ਾਮਲ ਹੋਏ ਆਗੂ ਧੀਮਾਨ ਦਾ ਦੇਹਾਂਤ
ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਹਰਿੰਦਰ ਧੀਮਾਨ ਨੇ ਕੁਝ ਬੇਚੈਨੀ ਮਹਿਸੂਸ ਕੀਤੀ।  ਇਸ ਕਾਰਨ ਉਹ ਪ੍ਰੋਗਰਾਮ ਵਿਚਾਲੇ ਛੱਡ ਕੇ ਚਲੇ ਗਏ।  ਡਾਕਟਰ ਤੋਂ ਦਵਾਈ ਲੈ ਕੇ ਘਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਰਿੰਦਰ ਧੀਮਾਨ ਨੇ ਦਮ ਤੋੜ ਦਿੱਤਾ।