ਪੰਜਾਬ ਵਿਚ ਵੱਡੀ ਵਾਰਦਾਤ ਵਾਪਰੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਨਸ਼ਾ ਵਿਰੋਧੀ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਦੇ ਘਰ ਦੇ ਬਾਹਰ ਗੋਲੀਆਂ ਚਲੀਆਂ ਸਨ। ਸਾਰੀ ਘਟਨਾ CCTV ਕੈਮਰੇ ਵਿਚ ਕੈਦ ਹੋ ਗਈ ਹੈ। ਇੰਨਾ ਹੀ ਨਹੀਂ ਜਾਂਦੇ-ਜਾਂਦੇ ਹਮਲਾਵਰ ਚਿੱਠੀ ਵੀ ਸੁੱਟ ਗਏ ਹਨ ਜਿਸ ਵਿਚ ਉਨ੍ਹਾਂ ਨੇ 5 ਕਰੋੜ ਦੀ ਫਿਰੌਤੀ ਮੰਗੀ ਗਈ ਹੈ।

ਫਗਵਾੜਾ ਦੇ ਪਿੰਡ ਵਿਚ ਇਹ ਸਨਸਨਖੇਜੀ ਮਾਮਲਾ ਸਾਹਮਣੇ ਆਇਆ ਹੈ। 2 ਬਾਈਕ ਸਵਾਰ ਬਦਮਾਸ਼ਾਂ ਨੇ ‘ਆਪ’ ਆਗੂ ਦੇ ਘਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਧਮਕੀ ਭਰੇ ਪੱਤਰ ਵੀ ਸੁੱਟੇ। ਘਟਨਾ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੁਲਜ਼ਮਾਂ ਨੇ ਪਿਸਤੌਲ ਤੋਂ ਲਗਭਗ 16 ਰਾਊਂਡ ਫਾਇਰ ਕੀਤੇ ਜਿਨ੍ਹਾਂ ਦੇ ਖੋਲ ਪੁਲਿਸ ਨੇ ਮੌਕੇ ਤੋਂ ਬਰਾਮਦ ਕਰ ਲਏ ਹਨ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਗੋਲਬਾਰੀ ਦੇਰ ਰਾਤ ਲਗਭਗ 1 ਵਜੇ ਹੋਈ। ਮੁਲਜ਼ਮਾਂ ਨੇ 16 ਗੋਲੀਆਂ ਚਲਾਈਆਂ। ਸੀਸੀਟੀਵੀ ਵਿਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਨੂੰ ਲਗਾਤਾਰ ਗੋਲੀਬਾਰੀ ਕਰ ਰਹੇ ਹਨ ਤੇ ਮੈਗਜ਼ੀਨ ਨੂੰ ਰੀਲੋਡ ਰਹੇ ਹਨ। ਫਿਲਹਾਲ ਵੱਖ-ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ। CCTV ਫੁਟੇਜ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਆਖਿਰਕਾਰ ਕਿਸ ਮਨਸ਼ਾ ਨਾਲ ਇਹ ਫਾਇਰਿੰਗ ਹਮਲਾਵਰਾਂ ਵੱਲੋਂ ਕੀਤੀ ਗਈ। ਪੁਲਿਸ ਵੱਲੋਂ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਆਪ’ ਆਗੂ ਵੱਲੋਂ ਵੀ ਸਾਰੀ ਵਾਰਦਾਤ ਨੂੰ ਬਿਆਨ ਕੀਤਾ ਗਿਆ।