ਦੁਬਈ, 13 ਨਵੰਬਰ
ਮਹੇਂਦਰ ਸਿੰਘ ਧੋਨੀ ਨੇ ਟੀ20 ਅੰਤਰਰਾਸ਼ਟੀ ਕਿ੍ਕਟ ਤੋਂ ਸਨਿਆਸ ਲੈਣ ਨੂੰ ਲੈ ਕੇ ਉਠੇ ਸਵਾਲਾਂ ਅਤੇ ਆਲੋਚਨਾਵਾਂ ਨੂੰ ਸ਼ਾਂਤੀ ਨਾਲ ਖਾਰਿਜ ਕਰਦੇ ਹੋਏ ਕਿਹਾ ਕਿਹਰ ਕਿਸੇ ਦੀ ਜੀਵਨ ਬਾਰੇ ਆਪਣੀ ਆਪਣੀ ਰਾਇ ਹੁੰਦੀ ਹੈ। ਸਾਬਕਾ ਕਿ੍ਕਟਰਾਂ ਜਿਸ ਵਿੱਚ ਅਜੀਤ ਅਗਰਕਰ ਸ਼ਾਮਲ ਹੈ, ਨੇ ਧੋਨੀ ਦੇ ਟੀ20 ਭਵਿੱਖ ਬਾਰੇ ਸਵਾਲ ਉਠਾਏ ਸੀ, ਜਿਸ ਨਾਲ ਦੇਸ਼ ਦੇ ਕਿ੍ਕਟ ਜਗਤ ’ਚ ਹਲਚਲ ਮਚ ਗਈ ਸੀ। ਇਥੋਂ ਤਕ ਦੀ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਣ ਵੀ ਧੋਨੀ ਦੇ ਟੀ-20 ਕਰੀਅਰ ’ਤੇ ਅਗਰਕਰ ਦੀ ਤਰ੍ਹਾਂ ਹੀ ਰਾਇ ਰਹਦੇ ਹਨ। ਹਾਲਾਂਕਿ ਦੋ ਵਾਰ ਵਿਸ਼ਵ ਕੱਪ ਵਿਜੇਤਾ ਟੀਮ ਦਾ ਕਪਤਾਨ ਇਸ ਨਾਲ ਜ਼ਰਾ ਵੀ ਪ੍ਰੇਸ਼ਾਨ ਨਹੀਂ ਦਿਖਦਾ।
ਜਦੋਂ ਧੋਨੀ ਤੋਂ ਅਗਰਕਰ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਹਰ ਕਿਸੇ ਦੇ ਆਪਣੀ ਨਿੱਜੀ ਵਿਚਾਰ ਹਨ ਅਤੇ ਇਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਧੋਨੀ ਨੇ ਯੁਵਾ ਭਾਰਤੀ ਟੀਮ ਦੇ ਕਪਤਾਨ ਦੇ ਤੌਰ ’ਤੇ 2007 ਵਿੱਚ ਸ਼ੁਰੂਆਤੀ ਵਿਸ਼ਵ ਟੀ20 ਕੱਪ ਅਤੇ ਇਕ ਦਿਵਸੀ ਵਿਸ਼ਵ ਕੱਪ ਜਿੱਤਿਆ। ਭਾਰਤੀ ਟੀਮ ਰਾਜਕੋਟ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਦੂਸਰੇ ਟੀ20 ਅੰਤਰਰਾਸ਼ਟਰੀ ਮੈਚ ਵਿੱਚ 40 ਦੌੜਾਂ ਨਾਲ ਹਾਰ ਗਈ ਜਿਸ ਵਿੱਚ ਧੋਨੀ ਬੱਲੇਬਾਜ਼ੀ ਵਿੱਚ ਜੂਝਦੇ ਦਿਖੇ ਇਸ ਤੋਂ ਬਾਅਦ ਉਨ੍ਹਾਂ ਦੇ ਸਨਿਆਸ ਨੂੰ ਲੈ ਕੇ ਸਵਾਲ ਖੜ੍ਹੇ ਹੋਏ। ਇਸ 36 ਸਾਲਾ ਕਿ੍ਕਟਰ ਨੂੰ ਹਾਲਾਂਕਿ ਲੱਗਦਾ ਹੈ ਕਿ ਉਸ ਵਿੱਚ ਹੁਣ ਵੀ ਭਾਰਤੀ ਟੀਮ ਦੀ ਜਰਸੀ ਪਹਿਨਣ ਦਾ ਜਜ਼ਬਾ ਹੈ। ਧੋਨੀ ਆਪਣੀ ਕਿ੍ਕਟ ਅਕਾਦਮੀ ਦੇ ਉਦਘਾਟਨ ਮੌਕੇ ਇਥੇ ਪੁੱਜੇ ਸਨ। ਉਨ੍ਹਾ ਦੁਬਈ ਦੀ ਪੈਸਿਫਿਕ ਵੈਂਚਰਜ਼ ਨਾਲ ਮਿਲ ਕੇ ਆਪਣੀ ਪਹਿਲੀ ਅੰਤਰਰਾਸ਼ਟਰੀ ਅਕਾਦਮੀ ਐਮਐਸ ਧੋਨੀ ਕਿ੍ਕਟ ਅਕਾਦਮੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਵੀ ਨਤੀਜੇ ਬਾਰੇ ਨਹੀਂ ਸੋਚਿਆ ਕਿ ਉਸ ਸਮੇਂ ਕੀ ਕਰਨਾਂ ਠੀਕ ਹੋਵੇਗਾ, ਭਲੇ ਹੀ ਉਦੋਂ 10 ਦੌੌੜਾਂ ਦੀ ਲੋੜ ਹੋਵੇ, 14 ਦੌੜਾਂ ਦੀ ਲੋੜ ਹੋਵੇ ਜਾਂ ਫਿਰ ਪੰਜ ਦੌੜਾਂ ਦੀ ਲੋੜ ਹੋਵੇ।
ਧੋਨੀ ਨੈ ਕਿਹਾ, ‘‘ਮੈਂ ਇਸ ਪ੍ਰਕਿਰਿਆ ’ਚ ਵੀ ਇੰਨਾ ਸ਼ਾਮਲ ਰਿਹਾ ਕਿ ਮੈਂ ਕਦੇ ਵੀ ਇਸ ਗੱਲ ਦਾ ਬੋਝ ਨਹੀਂ ਲਿਆ ਕਿ ਉਦੋਂ ਕੀ ਹੋਵੇਗਾ, ਜੇ ਨਤੀਜੇ ਮੇਰੇ ਹਿਸਾਬ ਨਾਲ ਨਾ ਆਏ।’’ ਉਸ ਦੇ ਟ੍ਰੇਡਮਾਰਕ ਹੈਲੀਕਾਪਟਰ ਸ਼ਾਟ ਬਾਰੇ ਪੁੱਛੇ ਜਾਣ ’ਤੇ ਧੋਨੀ ਨੇ ਕਿਹਾ ਕਿ ਉਹ ਨਹੀਂ ਚਾਹੇਗਾ ਕਿ ਕੋਈ ਨੌਜਵਾਨ ਇਸ ਤਰ੍ਹਾਂ ਦੇ ਸ਼ਾਟ ਦਾ ਇਸਤੇਮਾਲ ਕਰੇ ਕਿਉਂਕਿ ਇਸ ਵਿੱਚ ਸੱਟ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਉਸ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੀ ਚੀਜ਼ ਹੈ ਜੋ ਉਸ ਨੇ ਟੈਨਿਸ ਗੇਂਦ ਨਾਲ ਕਿ੍ਕਟ ਖੇਡਣ ਦੌਰਾਨ ਸਿੱਖੀ ਹੈ। ਇਹ ਮੁਸ਼ਕਿਲ ਹੈ। ਟੈਨਿਸ ਗੇਂਦ ਨਾਲ ਕਿ੍ਕਟ ਖੇਡਣ ਨਾਲ ਬੱਲੇ ਦੇ ਥਲੜੇ ਹਿੱਸੇ ਨਾਲ ਗੇਂਦ ਹਿੱਟ ਹੋ ਜਾਂਦੀ ਹੈ ਤੇ ਕਾਫ਼ੀ ਦੂਰ ਤਕ ਜਾਂਦੀ ਹੈ।
ਧੋਨੀ ਨੇ ਭਾਰਤ ਦੇ 2014-15 ਵਿੱਚ ਆਸਟਰੇਲਿਆਈ ਦੌਰੇ ਦੌਰਾਨ ਟੈਸਟ ਕਿ੍ਕਟ ਤੋਂ ਸਨਿਆਸ ਲੈ ਲਿਆ ਸੀ ਅਤੇ ਇਸ ਦੇ ਬਾਅਦ ਉਨ੍ਹਾਂ ਨੇ 2016 ਵਿੱਚ ਸੀਮਤ ਓਵਰ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਖੇਡ ਦੇ ਤਿੰਨਾਂ ਅੰਗਾਂ ਵਿੱਚ ਭਾਰਤੀ ਟੀਮ ਦੀ ਕਪਤਾਨੀਪ ਸੰਭਾਲੀ।