ਚੰਡੀਗੜ੍ਹ, ਪੰਜਾਬ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਸਰ ਦੇ ਗੁਰਦਾ ਕਾਂਡ ’ਚ ਪੰਜ ਡਾਕਟਰਾਂ ਸਮੇਤ ਛੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵਧੀਕ ਸੈਸ਼ਨਜ਼ ਜੱਜ ਨੇ ਗੁਰਦਾ ਟਰਾਂਸਪਲਾਂਟ ਕੇਸ ’ਚ ਪੰਜ ਸਾਲ ਦੀ ਸਖ਼ਤ ਸਜ਼ਾ ਸੁਣਾਈ ਸੀ। ਡਾਕਟਰ ਐਸ ਪੀ ਐਸ ਗਰੋਵਰ ਅਤੇ ਹੋਰ ਮੁਲਜ਼ਮਾਂ ਵੱਲੋਂ ਦਾਖ਼ਲ ਪਟੀਸ਼ਨ ’ਤੇ ਜਸਟਿਸ ਫਤਿਹ ਦੀਪ ਸਿੰਘ ਨੇ ਇਹ ਫ਼ੈਸਲਾ ਸੁਣਾਇਆ। ਉਨ੍ਹਾਂ ਨੂੰ 2 ਨਵੰਬਰ 2013 ’ਚ ਸਜ਼ਾ ਸੁਣਾਈ ਗਈ ਸੀ।